ਜਲੰਧਰ ਤੋਂ ISI ਏਜੰਟ ਗ੍ਰਿਫ਼ਤਾਰ

0
91

ਜਲੰਧਰ (ਰਮੇਸ਼ ਗਾਬਾ, ਵਰਿੰਦਰ ਸਿੰਘ)- ਜਲੰਧਰ ਤੋਂ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਅੰਮ੍ਰਿਤਸਰ ਤੋਂ ਆਈਐੱਸਆਈ ਏਜੰਟ ਗ੍ਰਿਫਤਾਰ ਕੀਤਾ ਹੈ। ਇਹ ਏਜੰਟ ਆਪਣੇ ਪਾਕਿਸਤਾਨੀ ਆਕਾਵਾਂ ਨੂੰ ਵਟਸਐਪ ਜ਼ਰੀਏ ਖੂਫੀਆ ਜਾਣਕਾਰੀ ਭੇਜਦਾ ਸੀ। ਇਸ ਨੁੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਇਸ ਤੋਂ 2 ਮੋਬਾਈਲ ਫੋਨ ਅਤੇ 4 ਸਿਮ ਵੀ ਬਰਾਮਦ ਕੀਤੇ ਹਨ। ਪਾਕਿਸਤਾਨੀ ਆਕਾਵਾਂ ਨੂੰ ਭਾਰਤੀ ਮੋਬਾਈਲ ਨੰਬਰ ਵੀ ਦਿੱਤੇ ਸਨ। ਏਜੰਟ ਨੇ ਭਾਰਤ-ਪਾਕਿ ਬਾਰਡਰ ‘ਤੇ ਫ਼ੌਜੀ ਗਤੀਵਿਧੀਆਂ ਦੀ ਜਾਣਕਾਰੀ ਵੀ ਦਿੱਤੀ।

LEAVE A REPLY