4 ਪਿਸਤੌਲਾਂ ਤੇ 9 ਜਿੰਦਾ ਰੌਂਦਾਂ ਸਮੇਤ 6 ਗ੍ਰਿਫ਼ਤਾਰ

0
152

ਜਲੰਧਰ, (ਰਮੇਸ਼ ਗਾਬਾ, ਵਰਿੰਦਰ ਸਿੰਘ)- ਜਲੰਧਰ ਦਿਹਾਤ ਪੁਲਿਸ ਨੇ 4 ਪਿਸਤੌਲਾਂ ਅਤੇ 9 ਜਿੰਦਾ ਰੌਂਦਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਐੱਸ.ਐੱਸ.ਪੀ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਕੀਤਾ
ਦੋਸ਼ੀਅਾਂ ਦੀ ਪਹਿਚਾਣ ਸਾਹਿਲ ਚੰਦੇਲ ਵਾਸੀ ਹਰਗਹੋਬਿੰਦ ਨਗਰ ਲੁਧਿਆਣਾ,ਕਾਬਿਲ ਸਿੰਘ ਉਰਫ ਹਥੋੜਾ ਪੁੱਤਰ ਅਮਰੀਕ ਸਿੰਘ ਨਿਵਾਸੀ ਸੰਗਤ ਸਿੰਘ ਨਗਰ ਅਮ੍ਰਿਤਸਰ, ਜਸਵੀਰ ਸਿੰਘ ਪੁੱਤ ਪ੍ਰੀਤਮ ਸਿੰਘ ਨਿਵਾਸੀ ਅਮ੍ਰਿਤਸਰ,ਵਿਕਰਮ ਸਿੰਘ ਉਰਫ ਬਾਊ ਪੁਤਰ ਰਾਮਪਾਲ ਨਿਵਾਸੀ ਅਮ੍ਰਿਤਸਰ, ਸੌਰਵ ਪਾਲ ਪੁੱਤ ਕੀਮਤਾ ਲਾਲ ਨਿਵਾਸੀ ਬੜਿੰਗ ਥਾਨਾ ਕੈਂਟ ਜਲੰਧਰ ਦੇ ਤੌਰ ਉੱਤੇ ਦੱਸੀ ਗਈ ਹੈ। ਏਸਏਸਪੀ ਨਵਜੋਤ ਸਿੰਘ ਮਾਹਲ, ਏਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਟੀਮ ਨੇ ਸਤਲੁਜ ਪੁੱਲ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਲੁਧਿਆਣਾ ਦੇ ਵੱਲੋਂ ਆ ਰਹੀ ਕਾਰ ਕਰੇਟਾ ਪੀਬੀ 02 ਸੀਡਬਲਿਊ 6001 ਨੂੰ ਚੈਕਿੰਗ ਲਈ ਰੋਕਿਆ।
ਜਦੋਂ ਕਾਰ ਦੀ ਚੈਕਿੰਗ ਕੀਤੀ ਤਾਂ ਦੋ ਦੇਸੀ ਪਿਸੇਤੌਲ, 32 ਬੋਰ ਦੇ 4 ਜਿੰਦਾ ਰੌਂਦ ਬਰਾਮਦ ਹੋਏ। ਇਸੇ ਤਰ੍ਹਾਂ ਏਐਸਆਈ ਸੋਹਨ ਸਿੰਘ ਸੀਆਈਏ ਸਟਾਫ ਜਲੰਧਰ ਦੇਹਾਤੀ ਸਤਲੁਜ ਪੁੱਲ ਫਿੱਲੌਰ ਦੇ ਨਜ਼ਦੀਕ ਸਕਾਰਪੀਓ ਪੀਬੀ 10 ਏਬੀ 6830 ਨੂੰ ਰੋਕਿਆ, ਇਸ ਦੌਰਾਨ ਡਰਾਇਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ,
ਜਿਨ੍ਹੇ ਆਪਣਾ ਨਾਮ ਸਾਹਿਲ ਚੰਦੇਲ ਅਤੇ ਨਾਲ ਵਾਲੇ ਨੇ ਰੋਹੀਤ ਪੰਡਿਤ ਪੁੱਤ ਓਮਪ੍ਰਕਾਸ਼ ਨਿਵਾਸੀ ਲੁਧਿਆਨਾ ਦੱਸਿਆ। ਤਲਾਸ਼ੀ ਲੈਣ ਉੱਤੇ ਇੱਕ ਪਿਸਟਲ, 32 ਬੋਰ ਦੇ 3 ਜਿੰਦਾ ਰੌਂਦ ਬਰਾਮਦ ਹੋਏ । ਇਸੇ ਤਰ੍ਹਾਂ ਥਾਨਾ ਗੋਰਾਇਆ ਦੀ ਏਐਸਆਈ ਗੁਰਸ਼ਰਣ ਸਿੰਘ ਨੇ ਸੌਰਵ ਪਾਲ ਨਿਵਾਸੀ ਕੈਂਟ ਵਲੋਂ 1 ਪਿਸਟਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ। ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਦੀ ਗਿਰਫਤਾਰੀ ਪਾ ਦਿੱਤੀ ਹੈ। ਦੋਸ਼ੀ ਸਾਹਿਲ ਚੰਦੇਲ 2013 ਵਿੱਚ ਦੋਹਰਾ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸਤੋਂ 5 ਕਰੋਡ਼ ਦੀ ਫਿਰੌਤੀ ਦੇ ਮਾਮਲੇ ਵਿੱਚ ਵੀ ਨਾਮਜਦ ਹੈ ਅਤੇ ਇਸਦੇ ਖਿਲਾਫ ਹੋਰ ਵੀ ਕਈ ਮਾਮਲੇ ਦਰਜ ਹੈ ।

LEAVE A REPLY