ਵਿਧਾਇਕ ਪ੍ਰਗਟ ਸਿੰਘ ਦੇ ਇਲਾਕੇ ’ਚ ਦਿਨ ਵੇਲੇ ਜਗਦੀਆਂ ਸਟਰੀਟ ਲਾਈਟਾਂ ਕਿਸਨੂੰ ਰੌਸ਼ਨੀ ਦਿੰਦੀਆਂ ਹਨ?

0
37

ਜਲੰਧਰ (ਮਲਿਕ)- ਵਿਧਾਇਕ ਪ੍ਰਗਟ ਸਿੰਘ ਦੇ ਇਲਾਕੇ ਵਿੱਚ ਉਝ ਤਾਂ ਸਟ੍ਰੀਟ ਲਾਈਟਾਂ ਸਾਰਾ ਦਿਨ ਜਗਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਅੱਖਾਂ ਨੀਵੀਆਂ ਕਰ ਲੈਂਦੇ ਹਨ ਜੇਕਰ ਇਹ ਲਾਈਟਾਂ ਵਿਧਾਇਕ ਦੇ ਘਰ ਅੱਗੇ ਹੀ ਜਗਦੀਆਂ ਹੋਣ ਤਾਂ ਪਤਾ ਨਹੀਂ ਉਨ੍ਹਾਂ ਨੂੰ ਇਹ ਜਗਦੀਆਂ ਲਾਈਟਾਂ ਚੰਗੀਆਂ ਲਗਦੀਆਂ ਹਨ ਜਾਂ ਕਿ ਇਨ੍ਹਾਂ ਵੱਲ ਦੇਖਣ ਨੂੰ ਉਹ ਚੰਗਾ ਨਹੀਂ ਸਮਝਦੇ। ਕਿੰਨਾ ਚੰਗਾ ਹੋਵੇ ਜੇਕਰ ਵਿਧਾਇਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਤਾੜਨਾ ਕਰਨ ਕਿ ਇਹ ਦਿਨ ਵੇਲੇ ਜਗਦੀਆਂ ਸਟ੍ਰੀਟਲਾਈਟਾਂ ਦਾ ਕੀ ਮਹੱਤਵ ਹੈ? ਪੂਰੇ ਜਲੰਧਰ ਸ਼ਹਿਰ ਵਿੱਚ ਸੜਕਾਂ ਦੀਆਂ ਸਟਰੀਟ ਲਾਈਟਾਂ ਦਾ ਆਲਮ ਇਹ ਹੈ ਕਿ ਕਿਤੇ ਤਾਂ ਜਗਦੀਆਂ ਹੀ ਨਹੀਂ ਜਿਨ੍ਹਾਂ ਇਲਾਕਿਆਂ ਵਿੱਚ ਜਗਦੀਆਂ ਹਨ ਉਹ ਬੁਝਦੀਆਂ ਨਹੀਂ। ਛਾਉਣੀ ਤੋਂ ਵਿਧਾਇਕ ਬਣੇ ਹਾਕੀ ਦੇ ਖਿਡਾਰੀ ਪ੍ਰਗਟ ਸਿੰਘ ਦੇ ਇਲਾਕੇ ਵਿੱਚ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਦੀ ਹਾਲਤ ਇਹ ਹੈ ਕਿ ਇਹ ਪਿਛਲੇ ਦੋ ਸਾਲ ਤੋਂ ਜਗੀ ਜਾ ਰਹੀਆਂ ਹਨ, ਇਨ੍ਹਾਂ ਨੂੰ ਬੁਝਾਉਣ ਲਈ ਨਾ ਤਾਂ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਹੀ ਜੈਮਤ ਉਠਾਈ ਹੈ ਅਤੇ ਨਾ ਹੀ ਇਥੋਂ ਦੇ ਵਸਨੀਕਾਂ ਨੇ ਪਰ ਕਈ ਵਾਰ ਗਾਹੇ-ਬਗਾਹੇ ਵਿਧਾਇਕ ਦੇ ਹਲਕੇ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ’ਤੇ ਕਿੰਤੂ ਪ੍ਰੰਤੂ ਤਾਂ ਕੀਤਾ ਪਰ ਸ਼ਾਇਦ ਕਾਰਪੋਰੇਸ਼ਨ ਵਿਧਾਇਕ ਦੇ ਹਲਕੇ ਨੂੰ ਦਿਨੇ ਵੀ ਰੁਸ਼ਨਾਉਣ ਵਿੱਚ ਲੱਗਾ ਹੋਇਆ ਹੈ। ਕੂਲ ਰੋਡ ਅਤੇ ਵਿਧਾਇਕ ਦੇ ਕਈ ਹੋਰ ਇਲਾਕਿਆਂ ਵਿੱਚ ਲੰਬੇ ਸਮੇਂ ਤੋਂ ਜਗ ਰਹੀਆਂ ਇਹ ਸਟਰੀਟ ਲਾਈਟਾਂ ਸ਼ਾਇਦ ਇਸ ਲਈ ਜਗਦੀਆਂ ਦਿਖਾਈ ਦਿੰਦੀਆਂ ਹਨ ਕਿਉਕਿ ਸ਼ਹਿਰ ਦੇ ਕਈ ਇਲਾਕੇ ਸਟਰੀਟ ਲਾਈਟਾਂ ਤੋਂ ਵਾਂਝੇ ਹਨ ਜਾਂ ਫਿਰ ਇਉ ਕਹਿ ਲਵੋ ਜਲੰਧਰ ਕਾਰਪੋਰੇਸ਼ਨ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹਨੇਰੇ ਦਾ ਮਜਾ ਚਖਾਉਣ ਵਿੱਚ ਲੱਗੀ ਹੋਈ ਹੈ ਜਿਥੇ ਨਾ ਤਾਂ ਰਾਤ ਨੂੰ ਇਹ ਲਾਈਟਾਂ ਜਗਦੀਆਂ ਦਿਖਾਈ ਦਿੰਦੀਆਂ ਹਨ ਅਤੇ ਨਾ ਤਾਂ ਦਿਨੇ।

LEAVE A REPLY