ਜੱਗੀ ਜੌਹਲ ਦੇ ਕੇਸ ’ਤੇ ਸਾਡੀਆਂ ਤਿੱਖੀਆਂ ਨਜ਼ਰਾਂ : ਥੈਰੇਸਾ ਮੇਅ

0
211

ਲੰਡਨ (ਟੀ.ਐਲ.ਟੀ. ਨਿਊਜ਼)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਨੂੰ ਬ੍ਰਿਟਿਸ਼ ਸਿੱਖ ਕੈਦੀ ਮਾਮਲੇ ‘ਤੇ ਟਿੱਪਣੀ ਕੀਤੀ। ਥੈਰੇਸਾ ਮੁਤਾਬਕ ਭਾਰਤ ਦੀ ਜੇਲ ਵਿਚ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੱਤਿਆ ਦੇ ਦੋਸ਼ੀ ਬ੍ਰਿਟਿਸ਼ ਸਿੱਖ ਸ਼ੱਕੀ ਦੇ ਮਾਮਲੇ ਵਿਚ ਉਨ੍ਹਾਂ ਦੇ ਮੰਤਰੀ ਸਰਗਰਮ ਤਰੀਕੇ ਨਾਲ ਨਜਿੱਠ ਰਹੇ ਹਨ। ਭਾਰਤੀ ਅਧਿਕਾਰੀਆਂ ਨੇ ਪੰਜਾਬ ਵਿਚ ਫਿਰਕੂ ਹਿੰਸਾ ਫੈਲਾਉਣ ਦੇ ਦੋਸ਼ ਵਿਚ ਸਕਾਟਲੈਂਡ ਦੇ ਡਮਬਰਟਨ ਦੇ ਜਗਤਾਰ ਸਿੰਘ ਜੌਹਲ ਨੂੰ ਨਵਬੰਰ 2017 ਵਿਚ ਜਲੰਧਰ ਵਿਚ ਗ੍ਰਿਫਤਾਰ ਕੀਤਾ ਸੀ। ਜਗਤਾਰ ਦੇ ਚੋਣ ਖੇਤਰ ਤੋਂ ਸਾਂਸਦ ਮਾਰਟੀਨ ਡੌਚਰਟੀ ਹਿਊਜਸ ਅਤੇ ਜਗਤਾਰ ਦਾ ਪਰਿਵਾਰ ਉਸ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ ਵਿਚ ਵੀ ਇਹ ਮਾਮਲਾ ਚੁੱਕਿਆ। ਇਸ ਸਬੰਧ ਵਿਚ ਮੇਅ ਨੇ ਕਿਹਾ,”ਮੰਤਰੀ ਇਸ ਮਾਮਲੇ ‘ਤੇ ਕਾਰਵਾਈ ਕਰ ਰਹੇ ਹਨ। ਉਹ ਇਸ ਮਾਮਲੇ ਵਿਚ ਸਰਗਰਮ ਹਨ।” ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜਗਤਾਰ ਰਾਜ ਵਿਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਸ਼ੱਕੀਆਂ ਦੇ ਸਮੂਹ ਵਿਚ ਸ਼ਾਮਲ ਸੀ।

LEAVE A REPLY