ਚੋਣਾ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਲਈ ਕੰਟਰੋਲ ਰੂਮ ਸਥਾਪਿਤ

0
21

ਚੰਡੀਗੜ੍ਹ, (ਟੀ.ਐਲ.ਟੀ. ਨਿਊਜ਼)- ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਾਇਰੈਕਟਰ ਜਨਰਲ ਇਨਕਮ ਟੈਕਸ (ਇਨਵੈਸਟੀਗੇਸ਼ਨ) ਵੱਲੋਂ ਚੋਣਾਂ ਦੌਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਚੋਣ ਦਫ਼ਤਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਲੋਕ ਟੋਲ ਫ਼ਰੀ ਨੰਬਰ 18001804814 ‘ਤੇ ਚੋਣ ਜ਼ਾਬਤੇ ਦੌਰਾਨ ਜੇਕਰ ਕਿਸੇ ਵੀ ਵੱਡੀ ਥਾਂ ਵੱਡੇ ਪੱਧਰ ‘ਤੇ ਨਗਦੀ ਲਿਜਾ ਰਹੇ ਲੋਕਾਂ ਬਾਰੇ ਜਾਂ ਕਿਸੀ ਅਜਿਹੀ ਵਸਤੂ ਜਿਸ ਦੀ ਵਰਤੋਂ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਕੀਤੀ ਜਾ ਸਕਦੀ ਹੋਵੇ ਬਾਰੇ ਫ਼ੋਨ ਕਰ ਕੇ ਸ਼ਿਕਾਇਤ ਦੇ ਸਕਦੇ ਹਨ। ਇਹ ਕੰਟਰੋਲ ਰੂਪ 7 ਦਿਨ 24 ਘੰਟੇ ਕੰਮ ਕਰੇਗਾ, ਜੋ ਕਿ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ।

LEAVE A REPLY