ਚੋਣਾਂ ‘ਚ ਵਰਤੀ ਜਾਣ ਵਾਲੀ ਸ਼ਰਾਬ ਬਰਾਮਦ

0
85

ਰੂਪਨਗਰ (ਟੀ.ਐਲ.ਟੀ. ਨਿਊਜ਼)- ਰੋਪੜ ਨੇੜੇ ਧਨੌਲੀ ਦੇ ਪਿੰਡ ਰਤਨਪੁਰਾ ਪਿੰਡ ‘ਚ ਇਕ ਸੁੰਨੇ ਪਏ ਘਰ ਵਿੱਚੋਂ 851 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਮਾਲਕ 2 ਸਾਲਾਂ ਤੋਂ ਘਰ ਦੇ ਬਾਹਰ ਯਮੁਨਾਨਗਰ ‘ਚ ਰਹਿ ਰਿਹਾ ਸੀ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਤਾਲੇ ਕਿਸੇ ਹੋਰ ਕੰਪਨੀ ਦੇ ਲੱਗੇ ਹੋਏ ਸਨ। ਤਾਲਾ ਤੋੜ ਕੇ ਅੰਦਰ ਦੇਖਿਆ ਤਾਂ ਇਸ ਦੇ ਸਾਰੇ ਘਰ ‘ਚ ਸ਼ਰਾਬ ਪਈ ਹੋਈ ਸੀ। ਇਹ ਸਭ ਦੇਖ ਕੇ ਉਸ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਪੁਲਸ ਮੁਤਾਬਕ ਇਹ ਸ਼ਰਾਬ ਅੰਗਰੇਜ਼ੀ ਅਤੇ ਦੇਸੀ ਹੈ, ਜਿਸ ਦੀ ਵਰਤੋਂ ਮਈ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕੀਤੀ ਜਾਣੀ ਸੀ। ਪੁਲਸ ਨੇ ਆਲੇ-ਦੁਆਲੇ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਸ਼ਰਾਬ ਕਦੋਂ, ਕਿਸ ਨੇ ਰੱਖੀ ਸੀ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY