ਔਰਤ ਨੇ ਲਗਾਏ ਬਲਾਤਕਾਰ ਦੇ ਦੋਸ਼

0
184

ਜਲੰਧਰ (ਟੀ.ਐਲ.ਟੀ. ਨਿੳੂਜ਼)- ਅੱਜ ਦੇ ਸਮੇਂ ਵਿੱਚ ਬਲਾਤਕਾਰ ਦੇ ਮਾਮਲੇ ਦਿਨੋ-ਦਿਨੋ ਵੱਧ ਰਹੇ ਹਨ ਅਜਿਹਾ ਹੀ ਮਾਮਲਾ ਇਕ ਚਿੱਟੀ ਪਿੰਡ ਵਿੱਚ ਸਾਹਮਣੇ ਆਇਆ ਹੈ ਜਿਥੋਂ ਦੀ ਰਹਿਣ ਵਾਲੀ ਇਕ ਔਰਤ ਸੰਦੀਪ ਕੌਰ ਨੇ ਦੋਸ਼ ਲਗਾਏ ਹਨ ਕਿ ਦੋ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਹੈ ਜਾਣਕਾਰੀ ਮੁਤਾਬਿਕ ਹਿ ੌਰਤ ਚਿੱਟੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਉਸਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਮੀਰ ਉਰਫ ਅਨਿਤ ਅਤੇ ਉਸਦੇ ਦੋਸਤਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮੈਨੂੰ ਥਾਣੇ ਵਿੱਚ ਬੁਲਾਇਆ ਸੀ ਮੈਨੂੰ ਕਿਹਾ ਗਿਆ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ ਪਰ ਕੋਈ ਜਾਂਚ ਨਹੀਂ ਅਤੇ ਨਾ ਹੀ ਮੇਰਾ ਮੈਡਿਕਲ ਕਰਵਾਇਆ ਉਲਟਾ ਹੀ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਕਿਹਾ ਕਿ ਤੇਰੀ ਦਰਖਾਸਤ ਝੂਠੀ ਹੈ ਤੇਰੇ ਉਤੇ ਧਾਰਾ 182 ਦੇ ਤਹਿਤ ਐਫਆਈਆਰ ਕਰ ਦਵਾਂਗੇ। ਮੈਨੂੰ ਡਿਵੀਜਨ ਨੰਬਰ 7 ਵਿੱਚ ਬੁਲਾਇਆ ਗਿਆ ਪਰ ਉਥੇ ਮੇਰੀ ਸੁਣਵਾਈ ਨਹੀਂ ਹੋਈ। ਪੀੜਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਜਲਦ ਇਨਸਾਫ ਦਵਾਇਆ ਜਾਵੇ।

LEAVE A REPLY