ਅਫਗਾਨਿਸਤਾਨ ‘ਚ ਤਿੰਨ ਬੰਬ ਧਮਾਕੇ

0
171

ਕਾਬੁਲ (ਟੀ.ਐਲ.ਟੀ. ਨਿਊਜ਼)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਵੀਰਵਾਰ ਨੂੰ ਤਿੰਨ ਬੰਬ ਧਮਾਕੇ ਹੋਣ ਵਾਲ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਦੇ ਪੀ.ਡੀ.13 ਵਿਚ ਇਕ ਰਾਜਨੀਤਕ ਸਭਾ ਦੌਰਾਨ ਤਿੰਨ ਬੰਬ ਧਮਾਕੇ ਹੋਏ। ਇਸ ਮਗਰੋਂ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਹਮਲੇ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੋਏ ਹਨ ਫਿਲਹਾਲ ਇਸ ਸਬੰਧੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
ਜਾਣਕਾਰੀ ਮੁਤਾਬਕ ਧਮਾਕਿਆਂ ਦੇ ਬਾਅਦ ਲਗਾਤਾਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਬਦੁੱਲ ਅਲੀ ਮਜ਼ਾਰੀ ਦੀ 24ਵੀਂ ਬਰਸੀ ‘ਤੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਆਯੋਜਨ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਕ ਹੋਰ ਜਾਣਕਾਰੀ ਮੁਤਾਬਕ ਮੋਰਟਾਰ ਨਾਲ ਵੀ ਹਮਲਾ ਕੀਤਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 10 ਧਮਾਕੇ ਹੋਏ ਹਨ। ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

LEAVE A REPLY