ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ

0
104

ਬੈਰ੍ਸਬੇਨ (ਟੀ.ਐਲ.ਟੀ. ਨਿਊਜ਼)- ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਇੱਕ 32 ਸਾਲਾ ਡੈਂਟਿਸਟ (ਦੰਦਾਂ ਦੀ ਡਾਕਟਰ) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਇੱਕ ਸੂਟਕੇਸ ‘ਚੋਂ ਮਿਲੀ ਹੈ। ਅਸਲ ‘ਚ ਪ੍ਰੀਤੀ ਰੈੱਡੀ ਨਾਮੀ ਉਕਤ ਡੈਂਟਿਸਟ ਕੁਝ ਦਿਨ ਪਹਿਲਾਂ ਸਿਡਨੀ ‘ਚੋਂ ਲਾਪਤਾ ਹੋ ਗਈ ਸੀ। ਪੁਲਿਸ ਮੁਤਾਬਕ ਪ੍ਰੀਤੀ ਦੀ ਲਾਸ਼ ਈਸਟਰਨ ਸਿਡਨੀ ਸਟਰੀਟ ‘ਚ ਪਾਰਕ ਕੀਤੀ ਉਸ ਦੀ ਕਾਰ ‘ਚ ਪਏ ਸੂਟਕੇਸ ‘ਚੋਂ ਬੀਤੀ ਰਾਤ ਨੂੰ ਮਿਲੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਤੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਮੈਕਡੋਨਲਡ ਲਾਈਨ ‘ਚ ਇੰਤਜ਼ਾਰ ਕਰਦਿਆਂ ਦੇਖਿਆ ਗਿਆ ਸੀ ਅਤੇ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਸਿਡਨੀ ਦੀ ਮਾਰਕੀਟ ਸਟਰੀਟ ‘ਚ ਇੱਕ ਹੋਟਲ ‘ਚ ਰੁਕੀ ਸੀ।

LEAVE A REPLY