ਪੰਜਾਬ ਸਰਕਾਰ ਅਧਿਆਪਕਾਂ ਅਤੇ ਨਰਸਾਂ ਦੀ ਸਾਰ ਲਵੇ : ਨੋਬਲ

0
121

ਜਲੰਧਰ (ਮਲਿਕ)- ਪਿਛਲੇ ਦਿਨੀਂ ਬੂਟਾ ਮੰਡੀ ਜਲੰਧਰ ਵਿਖੇ ਵਿਦਿਆਰਥੀਆਂ ਲਈ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ। ਇਸ ਕਾਲਜ ਦੀ ਮੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੀ ਹੋਈ ਵਿਦਿਆਰਥਣ ਨੌਵਲ ਨੇ ਲੰਬਾ ਸਮਾਂ ਇਸ ਜਗ੍ਹਾ ’ਤੇ ਧਰਨਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਜਲੰਧਰ ਦੇ ਨਕੌਦਰ ਚੌਕ ਵਿੱਚ ਧਰਨਾ ਦਿੱਤਾ ਗਿਆ ਸੀ। ਨੋਬਲ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਮੁੱਢਲੇ ਦਿਨਾਂ ਵਿੱਚ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਸੀ ਉਨ੍ਹਾਂ ਨੂੰ ਵੀ ਇਸ ਮੌਕੇ ਨੋਬਲ ਸਮੇਤ ਸੰਘਰਸ਼ ਕਰਨ ਵਾਲੇ ਬਿਸ਼ਨਦਾਸ ਸਹੋਤਾ, ਸੀਮਾ ਕਲੇਰ, ਜਗਦੀਸ਼ ਦੀਸ਼ਾ, ਅਤੇ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਸਨ। ਇਸਦੇ ਨਾਲ ਹੀ ਵਿਦਿਆਰਥਣ ਨੋਬਲ ਨੇ ਮੁੱਖ ਮੰਤਰੀ ਕੋਲੋਂ ਇਸ ਕਾਲਜ ਦਾ ਨੀਂਹ ਪੱਥਰ ਰਖਣ ਲਈ ਖੁਸ਼ੀ ਜਤਾਈ ਹੈ ਅਤੇ ਉਸਦੇ ਨਾਲ ਹੀ ਨੋਬਲ ਨੇ ਕਿਹਾ ਕਿ ਜੋ ਅਧਿਆਪਕ ਸੰਘਰਸ਼ ਕਰ ਰਹੇ ਹਨ ਅਤੇ ਨਰਸਾਂ ਸਰਕਾਰ ਖਿਲਾਫ ਰੋਸ ਮੁਜਾਹਰਿਆਂ ਦੇ ਰਾਹ ਤੁਰੀਆਂ ਹੋਈਆਂ ਹਨ ਉਨ੍ਹਾਂ ਦੀ ਵੀ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਨੌਵਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਖੁੱਦ ਦਖਲ ਅੰਦਾਜੀ ਕਰਨੀ ਚਾਹੀਦੀ ਹੈ।

LEAVE A REPLY