ਛੇ ਮਹੀਨਿਆਂ ਤੋਂ ਸੀਵਰੇਜ ਹੋ ਰਿਹਾ ਹੈ ਓਵਰਫਲੋ

ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੌਂਸਲਰ ਸਾਹਬ ਨੇ ਨਹੀਂ ਲਈ ਇਕ ਵਾਰ ਵੀ ਸਾਰ

0
177

ਲੁਧਿਆਣਾ (ਟੀ.ਐਲ.ਟੀ. ਨਿਊਜ਼) ਵਾਰਡ ਨੰਬਰ -3 ਹਲਕਾ ਪੂਰਬੀ ਦੇ ਅਧੀਨ ਪੈਂਦੇ ਮੁਹੱਲਾ ਇੰਦਰ ਵਿਹਾਰ ਕਾਲੋਨੀ ਬਾਲਾ ਜੀ ਮੰਦਰ ਗਲੀ ਨੰਬਰ ਦੋ ਵਿਖੇ ਕਰੀਬ ਛੇ ਮਹੀਨਿਆਂ ਤੋਂ ਸੀਵਰੇਜ ਹੋ ਰਿਹਾ ਹੈ ਓਵਰਫਲੋ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਦੇ ਸਬੰਧ ਵਿੱਚ ਕਈ ਵਾਰ ਇਸ ਦੀ ਸ਼ਿਕਾਇਤ ਇਲਾਕਾ ਕੌਂਸਲਰ ਨੂੰ ਕੀਤੀ ਗਈ ਹੈ ਪਰ ਉਨ੍ਹਾਂ ਵੱਲੋਂ ਇਲਾਕੇ ਦੀ ਇੱਕ ਵਾਰ ਵੀ ਸਾਰ ਨਹੀਂ ਲਈ ਇਸ ਮੌਕੇ ਸੰਤੋਸ਼ ਸ਼ਰਮਾ ਨੇ ਕਿਹਾ ਕਿ ਬਾਲਾ ਜੀ ਮੰਦਰ ਵਿੱਚ ਦਰਸ਼ਨ ਕਰਨ ਲਈ ਸ਼ਰਧਾਲੂ ਆਉਂਦੇ ਹਨ ਜੋ ਕਿ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਕਈ ਵਾਰ ਗੰਦੇ ਪਾਣੀ ਵਿੱਚ ਡਿੱਗ ਚੁੱਕੇ ਹਨ ਸਟਰੀਟ ਲਾਈਟਾਂ ਵੀ ਬੰਦ ਪਈਆਂ ਹਨ ਹਨੇਰਾ ਹੋਣ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਨਿਵਾਸੀ ਸੀਵਰੇਜ ਜਾਮ ਦੀ ਸਮੱਸਿਆ ਤੋਂ ਜੂਝ ਰਹੇ ਹਨ ਇੰਦਰ ਵਿਹਾਰ ਕਾਲੋਨੀ ਦੇ ਇਲਾਕਾ ਨਿਵਾਸੀਆਂ ਵੱਲੋਂ ਇਲਾਕੇ ਦੇ ਕੌਂਸਲਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦੇ ਤੇ ਖਰੇ ਨਹੀਂ ਉਤਰੇ ਉਲਟਾ ਇਲਾਕਾ ਨਿਵਾਸੀਆਂ ਨੂੰ ਸੀਵਰੇਜ ਦੀ ਮੰਦਹਾਲੀ ਬੰਦ ਸਟਰੀਟ ਲਾਈਟਾਂ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਲੋਕਾਂ ਨੇ ਕਿਹਾ ਕਿ ਇਲਾਕਾ ਕੌਂਸਲਰ ਨੇ ਜਦਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਸੰਤੋਸ਼ ਸ਼ਰਮਾ, ਵਿਜੈ ਰਾਣੀ, ਜੋਤੀ ਕਪੂਰ, ਨੇਹਾ ਕਪੂਰ, ਵੀਨਾ ਤਨੇਜਾ, ਸੁਨੀਤਾ ਸ਼ਰਮਾ, ਮੋਨਿਕਾ, ਕਮਲੇਸ਼ ਸੈਣੀ, ਪ੍ਰਮੋ ਸ਼ਰਮਾ, ਜੋਤੀ, ਵਿਜੇ ਲਕਸ਼ਮੀ,ਪਿੰਕੀ ਭਾਰਦਵਾਜ, ਪੰਮੀ ਸ਼ਰਮਾ, ਰਿਤੂ,ਕੌਸ਼ਲ, ਫਰੀਦਾ, ਹਰੀਸ਼ਚੰਦ ਹੋਰ ਵੀ ਕਈ ਇਲਾਕਾ ਨਿਵਾਸੀ ਮੌਜੂਦ ਸਨ ।

LEAVE A REPLY