ਪਾਕਿਸਤਾਨ ਨੂੰ ਇੱਕ ਡਾਲਰ ਵੀ ਨਾ ਦੇਵੇ ਅਮਰੀਕਾ : ਨਿੱਕੀ ਹੇਲੀ

0
221

ਉਨਟਾਰੀਓ (ਟੀ.ਐਲ.ਟੀ. ਨਿਊਜ਼)- ਪਾਕਿਸਤਾਨ ਵੱਲੋਂ ਅਤਿਵਾਦੀਆਂ ਨੂੰ ਸ਼ਹਿ ਦੇਣ ਦਾ ਲੰਮਾ ਇਤਿਹਾਸ ਹੈ ਤੇ ਅਮਰੀਕਾ ਵੱਲੋਂ ਇਸਲਾਮਾਬਾਦ ਨੂੰ ਇੱਕ ਡਾਲਰ ਵੀ ਨਹੀਂ ਦੇਣਾ ਚਾਹੀਦਾ ਜਦ ਤਕ ਉਹ ਆਪਣਾ ਵਿਵਹਾਰ ਨਾ ਠੀਕ ਕਰੇ। ਇਹ ਹੈ ਕਹਿਣਾ ਭਾਰਤੀ ਮੂਲ ਦੀ ਸੰਯੁਕਤ ਰਾਸ਼ਟਰ ਨੂੰ ਦੂਤ ਨਿੱਕੀ ਹੇਲੀ ਦਾ। ਨਿੱਕੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਤੇ ਰੋਕ ਲਾਉਣ ਦਾ ਸਵਾਗਤ ਕੀਤਾ। ਹੇਲੀ ਨੇ ਨਵਾਂ ਪਾਲਿਸੀ ਗਰੁੱਪ ਬਣਾਇਆ ਹੈ ‘ਸਟੈਂਡ ਅਮਰੀਕਾ ਨਾਉ’ ਜੋ ਅਮਰੀਕਾ ਨੂੰ ਸੁਰੱਖਿਅਤ, ਮਜ਼ਬੂਤ, ਖ਼ੁਸ਼ਹਾਲ ਬਣਾਉਣ ਵੱਲ ਕੰਮ ਕਰੇਗਾ। ਇੱਕ ਸੰਪਾਦਕੀ ‘ਫੋਰੇਨ ਏਡ ਸ਼ੁੱਡ ਓਨਲੀ ਗੋ ਟੂ ਫਰੈਂਡਸ’ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਅਮਰੀਕਾ ਨੂੰ ਆਪਣੀ ਦਿਲਦਾਰੀ ਲਈ ਕੀ ਮਿਲਿਆ ਹੈ ਤੇ ਪਾਕਿਸਤਾਨ ਨੇ ਅਮਰੀਕਾ ਦਾ ਸੰਯੁਕਤ ਰਾਸ਼ਟਰ ਚ ਕੀ ਮੁੱਦਿਆਂ ਤੇ ਵਿਰੋਧ ਕੀਤਾ ਹੈ। “2017 ‘ਚ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਵਿਦੇਸ਼ੀ ਸਹਾਇਤਾ ਦੇ ਰੂਪ ‘ਚ ਮਿਲੇ ਤੇ ਇਸ ਦਾ ਕਾਫ਼ੀ ਹਿੱਸਾ ਪਾਕਿਸਤਾਨੀ ਫ਼ੌਜ ਨੂੰ ਗਿਆ। ਕੁੱਝ ਹਿੱਸਾ ਸੜਕਾਂ, ਹਾਈਵੇ, ਬਿਜਲੀ ਪੈਦਾ ਕਰਨ ਤੇ ਲੱਗਿਆ। “ਪਾਕਿਸਤਾਨ ਨੇ ਅਮਰੀਕਾ ਦਾ 76 ਫ਼ੀਸਦੀ ਮੁੱਦਿਆਂ ਤੇ ਵਿਰੋਧ ਕੀਤਾ ਹੈ। ਪਾਕਿਸਤਾਨ ਦਾ ਲੰਮਾ ਇਤਿਹਾਸ ਹੈ ਅਜਿਹੀ ਅਤਿਵਾਦੀ ਸੰਸਥਾਵਾਂ ਨੂੰ ਸ਼ਹਿ ਦੇਣ ਦਾ ਜਿਨ੍ਹਾਂ ਨੇ ਅਮਰੀਕੀ ਫ਼ੌਜਾਂ ਨੂੰ ਅਫ਼ਗ਼ਾਨਿਸਤਾਨ ਚ ਮਾਰਿਆ ਹੈ।

LEAVE A REPLY