ਪੁਲਵਾਮਾ ਹਮਲੇ ‘ਤੇ ਬੋਲੇ ਅਮਰੀਕੀ ਰਾਸ਼ਟਰਪਤੀ

0
129

ਵਾਸ਼ਿੰਗਟਨ (ਟੀ.ਐਲ.ਟੀ. ਨਿਊਜ਼) ਜੰਮੂ ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਅਮਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੀ ਮੌਜੂਦਾ ਸਥਿਤੀ ਨੂੰ ਖਰਾਬ ਅਤੇ ਖਤਰਨਾਕ ਦੱਸਿਆ ਹੈ। ਸ਼ੁਕਰਵਾਰ ਟਰੰਪ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੋਵੇਂ ਦੇਸ਼ਾਂ ਦੇ ਸੰਪਰਕ ਵਿੱਚ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਕਸ਼ਮੀਰ ਵਿੱਚ ਜਲਦ ਹਾਲਾਤ ਸ਼ਾਂਤੀਪੁਰਣ ਹੋਣਗੇ। ਟਰੰਪ ਨੇ ਕਿਹਾ ਕਿ ਭਾਰਤ ਨੇ ਆਪਣੇ ਜਵਾਨਾਂ ਨੂੰ ਗੁਆਇਆ ਹੈ ਅਤੇ ਭਾਰਤ ਸਖਤ ਕਦਮ ਚੁੱਕਣ ਦੀ ਸੋਚ ਰਿਹਾ ਹੈ।

LEAVE A REPLY