ਅਨਿਲ ਅੰਬਾਨੀ ਨੂੰ ਵੱਡਾ ਝਟਕਾ

453 ਕਰੋੜ ਦਿਓ ਨਹੀਂ ਤਾਂ ਜੇਲ੍ਹ ਲਈ ਰਹਿਣ ਤਿਆਰ

0
188

ਚੰਡੀਗੜ੍ਹ (ਟੀ.ਐਲ.ਟੀ. ਨਿਊਜ਼)- ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਐਰਿਕਸਨ ਕੰਪਨੀ ਨੂੰ ਭੁਗਤਾਨ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਤੇ ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਦੇ ਦੋ ਨਿਰਦੇਸ਼ਕਾਂ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਜਾਣਬੁੱਝ ਕੇ ਕੰਪਨੀ ਨੂੰ ਭੁਗਤਾਨ ਨਹੀਂ ਕੀਤਾ। ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ’ਤੇ ਐਰਿਕਸਨ ਦੇ 550 ਕਰੋੜ ਰੁਪਏ ਬਕਾਇਆ ਹਨ। ਅਦਾਲਤ ਨੇ ਕਿਹਾ ਹੈ ਕਿ ਐਰਿਕਸਨ ਨੂੰ 4 ਹਫ਼ਤਿਆਂ ਅੰਦਰ 453 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਏਗਾ। ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ’ਤੇ 1-1 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਐਰਿਕਸਨ ਦਾ ਬਕਾਇਆ ਤੇ ਜ਼ੁਰਮਾਨਾ ਨਾ ਦੇਣ ’ਤੇ ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ਨੂੰ ਜੇਲ੍ਹ ਜਾਣਾ ਪਏਗਾ। ਸੁਪਰੀਮ ਕੋਰਟ ਨੇ ਆਰਕਾਮ ਨੂੰ 15 ਦਸੰਬਰ ਤਕ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।

LEAVE A REPLY