ਨਸ਼ਿਅਾਂ ਨੇ ਨਿਗਲਿਆ ਦੋ ਬਚਿਆਂ ਦਾ ਪਿਓ

0
178

ਬੰਗਾ, (ਟੀ.ਐਲ.ਟੀ. ਨਿਊਜ਼)- ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ ਇਲਾਜ ਵੀ ਕਰਵਾ ਰਿਹਾ ਸੀ। ਨਸ਼ਿਆਂ ਦੀ ਵੱਧ ਡੋਜ਼ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਮਾਸੂਮ ਲੜਕੀਆਂ ਛੱਡ ਗਿਆ । ਉਸ ਦਾ ਬੰਗਾ ਦੇ ਸਿਵਲ ਹਸਪਤਾਲ ਚ ਪੋਸਟ ਮਾਰਟਮ ਕੀਤਾ ਗਿਆ।

LEAVE A REPLY