ਲੁਧਿਆਣਾ ਨੇੜੇ ਦਰਦਨਾਕ ਹਾਦਸਾ, 4 ਵਿਦਿਆਰਥੀਆਂ ਦੀ ਮੌਤ

0
209

carrr2

ਖੰਨਾ (ਟੀ.ਐਲ.ਟੀ. ਨਿਊਜ਼)- ਵੀਰਵਾਰ ਦੁਪਹਿਰ ਸਮੇਂ ਦੁਰਾਹਾ ਨੇੜੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਚਾਰ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸਾ ਉਦੋਂ ਵਾਪਰਿਆ ਜਦ ਨੀਲੋਂ ਪੁਲ ਤੋਂ ਦੁਰਾਹਾ ਵੱਲ ਜਾਂਦਿਆਂ ਚਾਰ ਦੋਸਤਾਂ ਦੀ ਏਸੈਂਟ ਕਾਰ ਪੁਲੀ ਨਾਲ ਟਕਰਾਅ ਗਈ। ਚਾਰੇ ਜਣੇ ਕਟਾਣੀ ਕਾਲਜ ਦੇ ਵਿਦਿਆਰਥੀ ਸਨ ਤੇ ਪਿੰਡ ਰਾਮਪੁਰ ਨੇੜੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੋ ਟੁਕੜੇ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਭਮਾ ਕਲਾਂ ਦੇ ਜਸ਼ਨਪ੍ਰੀਤ ਸਿੰਘ ਤੇ ਭਵਨਜੋਤ ਵਜੋਂ ਹੋਈ ਹੈ। ਤੀਜਾ ਮ੍ਰਿਤਕ ਨੌਜਵਾਨ ਪਰਮਵੀਰ ਸਿੰਘ ਸਮਰਾਲਾ ਦੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਮਾਰੇ ਗਏ ਚੌਥੇ ਨੌਜਵਾਨ ਦੀ ਸ਼ਨਾਖ਼ਤ ਨਹੀਂ ਹੋ ਸਕੀ। ਬੀਤੇ ਕੱਲ੍ਹ ਤੋਂ ਕੁੱਲ ਸੱਤ ਨੌਜਵਾਨ ਸੜਕ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ। ਕੱਲ੍ਹ ਵੀ ਸ੍ਰੀ ਮੁਕਤਸਰ ਸਾਹਿਬ ਨੇੜੇ ਕਾਰ ਦੀ ਤੇਲ ਟੈਂਕਰ ਨਾਲ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ।

LEAVE A REPLY