ਰਾਮਾ ਮੰਡੀ ਦੇ ਨਿੱਜੀ ਸਕੂਲ ‘ਚ ਲੱਗੀ ਭਿਆਨਕ ਅੱਗ

0
167

ਜਲੰਧਰ, (ਰਮੇਸ਼ ਗਾਬਾ, ਵਰਿੰਦਰ ਸਿੰਘ) ਰਾਮਾ ਮੰਡੀ ‘ਚ ਸਥਿਤ ਨੈਸ਼ਨਲ ਐਵਿਨਿਊ ਵਿਖੇ ਅੱਜ ਕਰੀਬ ਇੱਕ ਵਜੇ ਇੱਕ ਨਿੱਜੀ ਸਕੂਲ ਕਿੰਡਰ ਗਾਰਡਨ ਚ ਅੱਗ ਲੱਗੀ ਗਈ ਜਦੋਂ ਬੱਚੇ ਸਕੂਲ ‘ਚ ਪੜ੍ਹਾਈ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਅੱਗ ਸਕੂਲ ਦੀ ਸਭ ਤੋਂ ਉੱਪਰਲੀ ਛੱਤ ‘ਚ ਲੱਗੀ ਹੈ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਮੌਕੇ ‘ਤੇ ਪੁੱਜੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਰਾਮਾ ਮੰਡੀ ਦੇ ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ ਸਨ।

LEAVE A REPLY