ਕੈਂਟਰ ਅਤੇ ਬੋਲੈਰੋ ਜੀਪ ਵਿਚਾਲੇ ਹੋਈ ਭਿਆਨਕ ਟੱਕਰ, ਇੱਕ ਦੀ ਮੌਤ

0
114

ਤਪਾ ਮੰਡੀ (ਟੀ.ਐਲ.ਟੀ. ਨਿਊਜ਼) – ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਜੇਠੂਕੇ ਨਜ਼ਦੀਕ ਕੈਂਟਰ ਅਤੇ ਬੋਲੈਰੋ ਜੀਪ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਅਨੁਸਾਰ ਕੈਂਟਰ ਦੇ ਕਨੈਕਟਰ ਸਾਈਡ ਵਾਲੇ ਦੋਨੋਂ ਪਿਛਲੇ ਟਾਇਰ ਫਟਣ ਕਾਰਨ ਜਿਉਂ ਹੀ ਚਾਲਕ ਨੇ ਗੱਡੀ ਰੋਕੀ ਤਾਂ ਪਿੱਛੋਂ ਆ ਰਹੀ ਇੱਕ ਬੋਲੈਰੋ ਜੀਪ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੋਲੈਰੋ ਜੀਪ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਪੰਜ ਪੀਰ ਅਬੋਹਰ ਵਜੋਂ ਹੋਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY