55 ਪੇਟੀਆਂ ਨਜਾਇਜ਼ ਸ਼ਰਾਬ ਸਣੇ 2 ਕਾਬੂ

0
149

ਜਲੰਧਰ (ਰਮੇਸ਼ ਗਾਬਾ, ਵਰਿੰਦਰ ਸਿੰਘ)- ਏਡੀਸੀਪੀ ਗੁਰਮੇਲ ਸਿੰਘ ਅਤੇ ਏਸੀਪੀ ਮੰਦਿਰ ਸਿੰਘ ਨੇ ਪ੍ਰੈਸਵਾਰਤਾ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਨੇ ਨਜਾਇਜ਼ ਸ਼ਰਾਬ ਸਣੇ 2 ਵਿਅਕਤੀਅਾਂ ਨੂੰ ਗਿਰਫਤਾਰ ਕੀਤਾ ਹੈ। ਸੀਆਈਏ ਸਟਾਫ ਦੇ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਪ੍ਰਤਾਪ ਬਾਗ ਦੇ ਸਥਿਤ ਗੱਡੀ ਵਿੱਚ ਨਜਾਇਜ਼ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ, ਸੂਚਨਾ ਦੇ ਆਧਾਰ ਉੱਤੇ ਪੁਲਿਸ ਟੀਮ ਬਣਾ ਕੇ ਦੋਨਾਂ ਦੋਸ਼ੀਅਾਂ ਦੀ ਗੱਡੀ ਵਿਚੋਂ 55 ਸੰਦੂਕੜੀ ਨਜਾਇਜ਼ ਸ਼ਰਾਬ ਸਣੇ ਗਿਰਫਤਾਰ ਕੀਤਾ। ਫਡ਼ੇ ਗਏ ਦੋਸ਼ੀਅਾਂ ਦੀ ਪਹਿਚਾਣ ਵਿਕਰਮ ਸਿਆਨ ਉਰਫ ਵਿੱਕੀ ਪੁੱਤਰ ਨਰਿੰਦਰ ਸਿਆਨ, ਸੁਸ਼ਾਂਤ ਪੁੱਤਰ ਰਾਜੇਸ਼ ਕੁਮਾਰ ਵਾਸੀ ਮੁਹੱਲਾ ਗੋਬਿੰਦਗੜ ਵਜੋਂ ਦੱਸੀ ਜਾ ਰਹੀ ਹੈ । ਫੜੇ ਗਏ ਆਰੋਪੀ ਵਿੱਕੀ ਉੱਤੇ ਪਹਿਲਾਂ ਵੀ ਮੁਕੱਦਮਾ ਥਾਨਾ 3 ਵਿੱਚ ਦਰਜ ਹੈ ।

LEAVE A REPLY