ਸੇਵਾ ਦਲ ਸਮਾਜਭਲਾਈ ਸੰਗਠਨ ਵੱਲੋਂ ਸੰਗਰਾਂਦ ਦਿਹਾੜੇ ਮੌਕੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਵੰਡਿਆ ਗਿਆ

15 ਅਪ੍ਰੈਲ ਨੂੰ ਵੱਡੀ ਪੱਧਰ ’ਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ ਅਤੇ ਇਸਦੇ ਨਾਲ ਹੀ ਮੈਡੀਕਲ ਕੈਂਪ ਲਗਾਇਆ ਜਾਵੇਗਾ : ਸੁਰਿੰਦਰ ਸਿੰਘ ਕੈਰੋਂ

0
98

ਜਲੰਧਰ (ਮਲਿਕ, ਐਚ.ਐਸ. ਉਪਲ)- ਅੱਜ ਲੰਮਾ ਪਿੰਡ ਚੌਕ ਜਲੰਧਰ ਦੇ ਨੇੜੇ ਪੈਂਦੀ ਮਾਰਕਿਟ ਗੁਰੂ ਨਾਨਕ ਵਿਖੇ ਸੇਵਾਦਲ ਸਮਾਜ ਭਲਾਈ ਸੰਗਠਨ ਦੇ ਦਫਤਰ ਵਿਖੇ ਸੰਗਰਾਂਦ ਦੇ ਦੇਹਾੜੇ ਮੌਕੇ 49ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਐਂਟੀ ਨਾਰਕੋਟੈਕਸ ਜਲੰਧਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਦੀ ਦੇਖ-ਰੇਖ ਹਰ ਮਹੀਨੇ ਦੀ ਸੰਗਰਾਂਦ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਜਾਂਦਾ ਹੈ। ਇਸ ਵਾਰ ਦੀ ਸੇਵਾ ਅੰਕੁਰ ਅਨੇਜਾ ਅਤੇ ਰਾਜਦੀਪ ਹੋਰਾਂ ਨੇ ਸਮਗਰੀ ਦਿੱਤੀ ਸੀ ਅਤੇ ਇਸ ਮੌਕੇ ’ਤੇ ਇਨ੍ਹਾਂ ਦੋਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਯਾਦ ਰਹੇ ਕਿ ਸ. ਕੈਰੋਂ ਹੋਰ ਵੀ ਕਈ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ ਜਿਨ੍ਹਾਂ ਵਿੱਚ ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ਸਿਰ ਖੜੇ ਕਰਨ ਲਈ ਜੁੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ। ਇਸ ਮੌਕੇ ’ਤੇ ਹੋਰਾਂ ਤੋਂ ਇਲਾਵਾ ਕੁਲਜੀਤ ਚਾਵਲਾ, ਸੁਨੀਲ ਬੇਰੀ, ਲਲਿਤ ਲਵਲੀ, ਮਨਜੋਤ ਸਿੰਘ, ਲਖਵਿੰਦਰ ਸਿੰਘ, ਅਨਿਲ ਸਭਰਵਾਲ, ਦਲਜੀਤ ਸਿੰਘ ਅਰੋੜਾ, ਜੋਹਨ ਮਸੀਹ, ਦਵਿੰਦਰ ਜੌਹਲ, ਪਪੂ ਅਤੇ ਵਿਕੀ ਜੋ ਕਿ ਸਮਾਜ ਸੇਵੀ ਹਨ ਸਾਰੇ ਹੀ ਮੌਜੂਦ ਸਨ। ਇਸ ਮੌਕੇ ’ਤੇ ਐਂਟੀ ਨਾਰਕੋਟੈਕਸ ਸੈੱਲ ਜਲੰਧਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ 15 ਅਪ੍ਰੈਲ ਨੂੰ ਵੱਡੀ ਪੱਧਰ ’ਤੇ ਸਮਾਗਮ ਕਰਵਾ ਕੇ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਜਾਵੇਗਾ ਅਤੇ ਇਸਦੇ ਨਾਲ ਹੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਆ ਕੇ ਮਰੀਜਾਂ ਦਾ ਚੈਕਅੱਪ ਕਰਨਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।

LEAVE A REPLY