ਰੰਜਿਸ਼ ਦੇ ਚਲਦਿਅਾਂ ਨੌਜਵਾਨ ਨਾਲ ਕੀਤੀ ਕੁਟਮਾਰ ਅਤੇ ਖੋਹੀ ਨਗਦੀ ਤੇ ਮੋਟਰਸਾਇਕਲ

0
91

ਜਲੰਧਰ (ਰਮੇਸ਼ ਗਾਬਾ)- ਗਰੀਨ ਐਵੀਨਿਊ ਵਿੱਚ ਤਿੰਨ ਹਮਲਵਾਰੋਂ ਨੇ ਰੰਜਸ਼ ਦੇ ਚਲਦੇ ਨੌਜਵਾਨ ਨਾਲ ਮਾਰ ਕੁੱਟ ਕਰਕੇ ਉਸਤੋਂ 12 ਹਜਾਰ ਰੁਪਏ ਦੀ ਨਗਦੀ ਅਤੇ ਮੋਟਰਸਾਈਕਿਲ ਖੌਹ ਕੇ ਉਸਨੂੰ ਜਖ਼ਮੀ ਕਰ ਦਿੱਤਾ। ਜਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਹਰਜਿੰਦਰ ਕੁਮਾਰ ਪੁੱਤਰ ਵਿਜੈ ਕੁਮਾਰ ਪੱਪੂ ਨਿਵਾਸੀ ਸ਼ਿਵਾਜੀ ਨਗਰ ਬਸਤੀ ਦਾਨਿਸ਼ਮੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਮਿਸਤਰੀ ਲੱਗੇ ਹੋਏ ਹਨ, ਉਹ ਬਿਲਡਿੰਗ ਮਟੀਰੀਅਲ ਦਾ ਸਾਮਾਨ ਲੈਣ ਲਈ ਜਾ ਰਿਹਾ ਸੀ ਕਿ ਇਸ ਦੌਰਾਨ 3 ਨੌਜਵਾਨਾਂ ਨੇ ਉਸਨੂੰ ਗਰੀਨ ਐਵੀਨਿਊ ਦੇ ਨਜ਼ਦੀਕ ਘੇਰ ਲਿਆ ਅਤੇ ਉਸ ਨਾਲ ਮਾਰ ਕੁੱਟ ਸ਼ੁਰੂ ਕਰਕੇ ਉਸਦਾ ਮੋਟਰਸਾਈਕਿਲ ਅਤੇ 12 ਹਜਾਰ ਰੂਪਏ ਦੀ ਨਗਦੀ ਖੌਹ ਕੇ ਉਸਨੂੰ ਜਖ਼ਮੀ ਕਰ ਦਿੱਤਾ। ਹਰਜਿੰਦਰ ਕੁਮਾਰ ਨੇ ਇਹ ਵੀ ਕਿਹਾ ਕਿ ਇਹ ਤਿੰਨੋ ਨੌਜਵਾਨ ਉਸ ਨਾਲ ਰੰਜਿਸ਼ ਰੱਖਦੇ ਹਨ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

LEAVE A REPLY