ਸਿਵਲ ਹਸਪਤਾਲ ਜਲੰਧਰ ਵਿਖੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ

0
80

ਜਲੰਧਰ (ਮਲਿਕ)- ਜਲੰਧਰ ਦੇ ਸਿਵਲ ਹਸਪਤਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਰੀਜਾਂ ਦੀ ਤੰਦਰੁਸਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਨ੍ਹਾਂ ਪਾਠਾਂ ਦਾ ਇੰਤਜਾਮ ਨਰਸਿੰਗ ਸਟਾਫ ਯੂਨੀਅਨ ਦੀ ਵਾਇਸ ਪ੍ਰੈਜਿਡੈਂਟ ਪਲਵਿੰਦਰ ਕੌਰ ਨੇ ਦਿਨ-ਰਾਤ ਇਕ ਕਰਕੇ ਸਾਰੇ ਕੰਮਾਂ ਨੂੰ ਅੰਜਾਮ ਦਿੱਤਾ ਅਤੇ ਹੋਰ ਵੀ ਬਹੁਤ ਸਾਰੇ ਡਾਕਟਰਾਂ ਅਤੇ ਸਟਾਫ ਨੂੰ ਇਸ ਤੋਂ ਸੇਦ ਲੈ ਕੇ ਅਜਿਹੇ ਕੰਮਾਂ ਲਈ ਤਤਪਰ ਰਹਿਣਾ ਚਾਹੀਦਾ ਹੈ। ਯਾਦ ਰਹੇ ਕਿ ਪਲਵਿੰਦਰ ਕੌਰ ਪਹਿਲਾਂ ਵੀ ਅਜਿਹੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ, ਇਸ ਮੌਕੇ ਹੋਰਾਂ ਤੋਂ ਇਲਾਵਾ ਮੈਡੀਕਲ ਸੁਪਰਿਡੈਂਟ ਜਸਵੀਰ ਕੌਰ ਵਾਲੀਆ, ਡਾ. ਕਸ਼ਮੀਰੀ ਲਾਲ, ਡਾ. ਰਾਜੀਵ ਸ਼ਰਮਾ ਟੀਬੀ ਸਪੈਸ਼ਲਿਸਟ ਤੋਂ ਇਲਾਵਾ ਸਾਰੇ ਵਾਰਡਾਂ ਦੀਆਂ ਨਰਸਾਂ ਅਤੇ ਡਾਕਟਰ ਮੌਜੂਦ ਸਨ। ਇਸ ਮੌਕੇ ਗੁਰੂ ਕੇ ਲੰਗਰ ਵਰਤਾਏ ਗਏ।

LEAVE A REPLY