ਦੁਰੰਤੋ ਐਕਸਪ੍ਰੈੱਸ ‘ਚ ਹਥਿਆਰਬੰਦ ਬਦਮਾਸ਼ਾਂ ਵੱਲੋਂ ਲੁੱਟਮਾਰ

0
95

ਨਵੀਂ ਦਿੱਲੀ (ਟੀ.ਐਲ.ਟੀ ਨਿਊਜ਼)- ਰੇਲਾਂ ਦੇ ਸਫਰ ਦੌਰਾਨ ਲੁੱਟਮਾਰ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਰਾਜਧਾਨੀ ਦਿੱਲੀ ‘ਚ ਰੇਲਾਂ ‘ਚ ਲੁੱਟ ਮਾਰ ਕਰਨ ਦੀ ਇਕ ਹੋਰ ਘਟਨਾਂ ਸਾਹਮਣੇ ਆਈ ਹੈ। ਜੰਮੂ ਤੋਂ ਦਿੱਲੀ ਜਾ ਰਹੀ ਦੁਰੰਤੋ ਐਕਸਪ੍ਰ੍ਰੈੱਸ ‘ਚ ਵੀਰਵਾਰ ਸਵੇਰੇ ਚਾਕੂਆਂ ਦੇ ਦਮ ‘ਤੇ ਲੁੱਟਮਾਰ ਕੀਤੀ ਗਈ। ਲੁੱਟਮਾਰ ਦੀ ਇਹ ਘਟਨਾ 12266 ਦੁਰੰਤੋ ਐਕਸਪ੍ਰੈੱਸ ‘ਚ ਵਾਪਰੀ ਹੈ। ਰਿਪੋਰਟ ਮੁਤਾਬਕ ਜੰਮੂ ਤੋਂ ਆ ਰਹੀ ਰੇਲ ਅੱਜ ਸਵੇਰੇ 3.30 ਦਿੱਲੀ ਦੇ ਬਾਦਲੀ ‘ਚ ਖੜੀ ਸੀ ਤਾਂ ਏ. ਸੀ. ਡੱਬੇ ‘ਚ ਹਥਿਆਰਬੰਦ ਬਦਮਾਸ਼ ਆ ਗਏ ਅਤੇ ਖੂਬ ਹਿੰਸਾ ਮਚਾਈ। ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਯਾਤਰੀਆਂ ਤੋਂ ਨਕਦੀ ਅਤੇ ਮੋਬਾਇਲ ਫੋਨ ਖੋਹ ਲਏ। ਇਕ ਯਾਤਰੀ ਨੇ ਇਸ ਦੀ ਸ਼ਿਕਾਇਤ ਭਾਰਤੀ ਰੇਲਵੇ ਦੇ ਕੰਪਲੇਂਟ ਪੋਰਟਲ ‘ਤੇ ਕੀਤੀ। ਸ਼ਿਕਾਇਤ ਦੇ ਮੁਤਾਬਕ ਚਾਕੂਆਂ ਅਤੇ ਧਾਰਦਾਰ ਹਥਿਆਰਾਂ ਨਾਲ ਲੈਸ 7-10 ਬਦਮਾਸ਼ ਰੇਲ ਦੇ ਬੀ3 ਅਤੇ ਬੀ7 ਡੱਬੇ ‘ਚ ਚਲੇ ਗਏ। ਉਨ੍ਹਾਂ ਨੇ ਯਾਤਰੀਆਂ ਦੇ ਗਲਿਆਂ ‘ਤੇ ਚਾਕੂ ਰੱਖ ਕੇ ਕੀਮਤੀ ਸਾਮਾਨ ਲੁੱਟ ਲਿਆ। 10-15 ਮਿੰਟਾਂ ਤੱਕ ਉਹ ਯਾਤਰੀਆਂ ਨਾਲ ਬੈਗ, ਕੀਮਤੀ ਸਾਮਾਨ, ਮੋਬਾਇਲ ਅਤੇ ਗਹਿਣਿਆਂ ਦੀ ਲੁੱਟਮਾਰ ਕਰਦੇ ਰਹੇ ਅਤੇ ਫਿਰ ਫਰਾਰ ਹੋ ਗਏ। ਯਾਤਰੀਆਂ ਅਨੁਸਾਰ ਘਟਨਾ ਦੇ ਸਮੇਂ ਰੇਲਵੇ ਦਾ ਕੋਈ ਸਟਾਫ ਜਾਂ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ।

LEAVE A REPLY