60 ਬੋਤਲਾਂ ਨਜਾਇਜ ਸ਼ਰਾਬ ਸਣੇ ਦੋਸ਼ੀ ਕਾਬੂ

0
69

ਜਲੰਧਰ (ਰਮੇਸ਼ ਗਾਬਾ, ਵਰਿੰਦਰ ਸਿੰਘ)- ਜਲੰਧਰ ਪੁਲਿਸ ਨੇ 60 ਨਜਾਇਜ ਸ਼ਰਾਬ ਦੀਆਂ ਬੋਤਲਾਂ ਸਣੇ ਇਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐਸਆਈ ਰਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਦਮੋਰੀਆ ਪੁੱਲ ਜਲੰਧਰ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਕ ਵਿਅਕਤੀ ਸਵਿਫਟ ਕਾਰ ਉਤੇ ਜਾਅਲੀ ਨੰਬਰ ਪਲੇਟ ਲਗਾ ਕੇ ਸ਼ਰਾਬ ਲੈ ਕੇ ਆ ਰਿਹਾ ਹੈ ਇਸ ਜਾਣਕਾਰੀ ਦੇ ਆਧਾਰ ਉਤੇ ਪੁਲਿਸ ਪਾਰਟੀ ਨੇ ਇਕ ਸਵਿਫਟ ਕਾਰ ਨੂੰ ਰੋਕਿਆ ਜਿਸਦੀ ਤਲਾਸ਼ੀ ਦੌਰਾਨ 60 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਹੋਈ। ਪੁੱਛਗਿੱਛ ਕਰਨ ਉਤੇ ਪਤਾ ਚੱਲਿਆ ਕਿ ਦੋਸ਼ੀ ਨੇ ਕਾਰ ਦਿੱਲੀ ਤੋਂ ਚੋਰੀ ਕੀਤੀ ਸੀ ਅਤੇ ਇਸ ਖਿਲਾਫ ਦਿੱਲੀ ਅਤੇ ਪੰਜਾਬ ਵਿੱਚ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ। ਫੜੇ ਗਏ ਦੋਸ਼ੀ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ।

LEAVE A REPLY