ਮਨਜਿੰਦਰ ਸਿੰਘ ਸਿਰਸਾ ਵੱਲੋਂ ਡਾ. ਮਨਮੋਹਨ ਸਿੰਘ ਬਾਰੇ ਬਣੀ ਫਿਲਮ ਨਾ ਦੇਣ ਲਈ ਕਿਹਾ

0
142

ਜਲੰਧਰ (ਮਲਿਕ)- ‘ਦਾ ਐਕਸੀਡੈਂਟਲ ਪ੍ਰਾਈਮਮਨਿਸਟਰ’ ਫਿਲਮ ਨੂੰ ਲੈ ਕੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੁਵਿਧਾ ਵਿੱਚ ਫਸ ਗਈਆਂ ਹਨ। ਇਸ ਫਿਲਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਲੋਕਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਇਹ ਫਿਲਮ ਦੇਖਣੀ ਨਹੀਂ ਚਾਹੀਦੀ ਕਿਉਕਿ ਇਹ ਫਿਲਮ ਸਿੱਖਾਂ ਦੇ ਧਾਰਮਿਕ ਚਿੰਨ੍ਹ ‘ਦਸਤਾਰ’ ਨਾਲ ਜੁੜੀ ਹੋਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਤਾਂ ਇਥੋਂ ਤੱਕ ਵੀ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਸਿੱਖਾਂ ਦੇ ਉਹ ਵਾਹਦ ਲੀਡਰ ਹਨ ਜਿਨ੍ਹਾਂ ਨੇ ਦੁਨੀਆਂ ਵਿੱਚ ਸਿੱਖਾਂ ਦਾ ਰੁਤਬਾ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਿਆਸੀ ਤੌਰ ਉਤੇ ਵੋਟਾਂ ਲੈਣ ਦੀ ਖਾਤਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਹਾਰਾ ਲੈਂਦੀ ਹੈ ਤਾਂ ਇਸ ਤੋਂ ਭੈੜੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਦੀ ਸਰਕਾਰ ਨੇ 1984 ਦੰਗਿਆਂ ਬਾਰੇ ਸਿੱਖਾਂ ਉਤੇ ਵੱਡੇ ਤਸ਼ੱਦਦ ਕੀਤੇ ਸਨ ਅਤੇ ਇਨ੍ਹਾਂ ਤਸ਼ੱਦਦਾਂ ਵਿਚ ਹੀ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਜਾਨ ਚੱਲੀ ਗਈ ਸੀ। ਪਰ ਡਾ. ਮਨਮੋਹਨ ਸਿੰਘ ਦੀ ਛੱਵੀ ਨੂੰ ਦਾਗ ਉਤੇ ਲਗਾ ਕਿ ਵੋਟਾਂ ਨਹੀਂ ਬਟੋਰੀਆਂ ਜਾ ਸਕਦੀਆਂ। ਮਨਜਿੰਦਰ ਸਿੰਘ ਸਿਰਸਾ ਨੇ ਇਥੋਂ ਤੱਕ ਕਿਹਾ ਕਿ ਡਾ. ਮਨਮੋਹਨ ਸਿੰਘ ਦੁਨੀਆਂ ਭਰ ਦੇ ਸਭ ਤੋਂ ਕਾਬਲ ਅਰਥ ਸ਼ਾਸਤਰੀ ਸਨ ਅਤੇ ਉਨ੍ਹਾਂ ਨੂੰ ਭਾਰਤ ਨੂੰ ਆਰਥਿਕਤਾ ਵਿਚੋਂ ਕੱਢਣ ਲਈ ਜਿਹੜੇ ਉਪਰਾਲੇ ਕੀਤੇ ਉਸ ਬਾਰੇ ਭਾਜਪਾ ਸੋਚ ਵੀ ਨਹੀਂ ਸਕਦੀ। ਇਸਦੇ ਉਲਟ ਭਾਜਪਾ ਦੇ ਇਕ ਆਗੂ ਦਾ ਕਹਿਣਾ ਹੈ ਕਿ 84 ਦੰਗਿਆਂ ਬਾਰੇ ਡਾ. ਮਨਮੋਹਨ ਸਿੰਘ ਕੁਝ ਨਹੀਂ ਸਨ ਬੋਲੇ ਇਸ ਲਈ ਲੋਕਾਂ ਨੂੰ ਉਨ੍ਹਾਂ ਬਾਰੇ ਬਣਾਈ ਗਈ ਫਿਲਮ ਦੇਖਣੀ ਚਾਹੀਦੀ ਹੈ। ਦੂਜੇ ਪਾਸੇ ਕਾਂਗਰਸ ਨੇ ਵੀ ਕਿਹਾ ਹੈ ਕਿ ਜੇਕਰ ਭਾਜਪਾ ਦੇ ਕੁਝ ਆਗੂ ਸਾਡੇ ਪ੍ਰਧਾਨ ਮੰਤਰੀ ਬਾਰੇ ਫਿਲਮ ਬਣਾਉਣ ਨੂੰ ਤਰਜੀਹ ਦਿੰਦੇ ਹਨ ਤਾਂ ਉਹ ਵੀ ਨਰਿੰਦਰ ਮੋਦੀ ਬਾਰੇ ਇਕੱਲੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਗੁਜਰਾਤ ਦੰਗਿਆਂ ਅਤੇ ਹੋਰ ਅਜਿਹੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਪੇਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

LEAVE A REPLY