ਜਲੰਧਰ ਦੇਹਾਤ ਪੁਲਿਸ ਵਲੋਂ ਛੇ ਮੈਂਬਰੀ ਗਿਰੋਹ ਦਸ ਪਿਸਟਲਾਂ ਸਣੇ ਕਾਬੂ

0
105

ਜਲੰਧਰ (ਰਮੇਸ਼ ਗਾਬਾ, ਸੰਜੇ)- ਜਲੰਧਰ ਦੇਹਾਤ ਦੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸਦੇ ਚਲਦੇ ਜਲੰਧਰ ਦੇਹਾਤ ਦੀ ਪੁਲਿਸ ਨੇ ਇੱਕ ਐਕਸਯੂਵੀ ਕਾਰ ਵਿਚੋਂ ਛੇ ਮੁਲਜਮਾਂ ਨੂੰ ਕਾਬੂ ਕੀਤਾ ਹੈ,ਜਿਨ੍ਹਾਂ ਦੇ ਕੋਲੋਂ ਦਸ ਪਿਸਤੌਲਾਂ ਅਤੇ 76 ਗੋਲੀਆਂ ਬਰਾਮਦ ਹੋਈਅਾਂ ਹਨ। ਇਸਦੇ ਨਾਲ ਹੀ ਉਨ੍ਹਾਂ ਦੇ ਕੋਲੋਂ 230 ਗਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਸਾਰਿਅਾਂ ਦੇ ਖਿਲਾਫ ਡਾਕੇ ਦੀ ਯੋਜਨਾ ਬਣਾਉਣ, ਐਨਡੀਪੀਐਸ ਐਕਟ ਅਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਸਪੀ ਦੇਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਆਦਮਪੁਰ ਕੋਲੋਂ ਅਲਾਵਪੁਰ ਰੋਡ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਮਹਿੰਦਰਾ ਐਕਸਯੂਵੀ ਕਾਰ ਨੂੰ ਰੋਕਿਆ ਅਤੇ ਉਨ੍ਹਾਂ ਵਿਚੋਂ ਛੇ ਅਪਰਾਧੀ ਫੜੇ। ਉਨ੍ਹਾਂ ਦੇ ਕੋਲੋਂ ਨੌਂ ਪਿਸਤੌਲਾਂ ਅਤੇ ਹੈਰੋਇਨ ਬਰਾਮਦ ਹੋ ਗਈ। ਨਾਲ ਹੀ ਇੱਕ ਬਾਇਕ ਚਾਲਕ ਨੂੰ ਰੋਕਿਆ,ਜਿਸਦੇ ਕੋਲੋਂ ਵੀ ਪਿਸਟਲ ਅਤੇ ਹੈਰੋਇਨ ਬਰਾਮਦ ਹੋਈ। ਇਨਾਂ ਨੌਜਵਾਨਾਂ ਵਿੱਚ 18 ਸਾਲ ਦਾ ਇੱਕ ਅਜਿਹਾ ਨੌਜ਼ਵਾਨ ਵੀ ਸ਼ਾਮਿਲ ਹੈ ਜਿਸਨੇ ਆਪਣੀ ਜਿੰਦਗੀ ਦਾ ਮਕਸਦ ਵੀ ਅਨੋਖਾ ਚੁਣਿਆ ਹੋਇਆ ਸੀ। ਇਸ 18 ਸਾਲ ਦੇ ਜਸਕਰਣ ਨੇ ਸੋਚਿਆ ਸੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਕੋਈ ਡਾਕਟਰ ਜਾਂ ਇੰਜੀਨੀਅਰ ਨਹੀਂ ਸਗੋਂ ਨਾਮੀ ਕੁੱਖਿਆਤ ਗੈਂਗਸਟਰ ਸੁੱਖਾ ਕਾਹਲਵਾਂ ਦੀ ਤਰ੍ਹਾਂ ਬਨਣਾ ਚਾਹੁੰਦਾ ਹੈ।
ਫੜੇ ਗਏ ਦੋਸ਼ੀਆਂ ਦੀ ਪਹਿਚਾਣ ਜਸਕਰਣ ਸਿੰਘ, ਰੰਜੀਤ ਰਾਣਾ, ਤੇਜਪਾਲ, ਸੋਮ ਨਾਥ, ਸੁਨਿੰਦਰ ਕੁਮਾਰ, ਵਿਜੈ ਕੁਮਾਰ ਵਜੋਂ ਹੋਈ ਹੈ।

LEAVE A REPLY