ਚੰਗੇ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦੇ ਸਟਾਰ ਲਗਾਏ

0
95

ਜਲੰਧਰ (ਰਮੇਸ਼ ਗਾਬਾ)- ਜਲੰਧਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਦੇ ਕਈ ਹੌਲਦਾਰਾਂ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਦੇ ਸਟਾਰ ਲਗਾਏ। ਪੁਲਿਸ ਦੇ ਇਨ੍ਹਾਂ ਅਫਸਰਾਂ ਦੀ ਵਧੀਆ ਕਾਰਬਜਾਰੀ ਨੂੰ ਦੇਖਦੇ ਹੋਏ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰਾਂ ਨੇ ਇਨ੍ਹਾਂ ਨੂੰ ਤਰੱਕੀ ਦੇ ਕੇ ਨਵਾਜਿਆ। ਪਿੱਛਲੇ ਸਮੇਂ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਕਈ ਅਜਿਹੇ ਵਧੀਆ ਕੰਮ ਕੀਤੇ ਸਨ ਜਿਨ੍ਹਾਂ ਕਾਰਨ ਇਨ੍ਹਾਂ ਨੂੰ ਤਰੱਕੀ ਦਿੱਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਚੰਗਾ ਕੰਮ ਕਰਨ ਵਾਲੇ ਅਫਸਰਾਂ ਨੂੰ ਤਰੱਕੀ ਦੇ ਕੇ ਨਵਾਜਿਆ ਜਾਵੇਗਾ। ਤਰੱਕੀ ਪਾਉਣ ਵਾਲਿਆਂ ਵਿੱਚ ਹੌਲਰਾਦਾਰ ਤੋਂ ਸਬ ਇੰਸਪੈਕਟਰ ਬਣੇ ਸਤਯਿੰਦਰ ਕੁਮਾਰ, ਗੁਲਜਾਰ ਸਿੰਘ, ਸੁੱਖਦੇਵ ਸਿੰਘ, ਬਲਬੀਰ ਸਿੰਘ, ਪ੍ਰੀਤ ਸਿੰਘ ਹਨ।

LEAVE A REPLY