ਆਪਣੀ ਪਾਰਟੀ ਖਿਲਾਫ ਮੂੰਹ ਖੋਲਣ ਵਾਲੇ ਸਰਦਾਰ ਜੀਰਾ ਚਰਚਾ ’ਚ

0
83

ਜਲੰਧਰ (ਮਲਿਕ)- ਜੀਰਾ ਵਿੱਚ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ ਅਤੇ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਇਕ ਵੱਡਾ ਸਮਾਗਮ ਕੀਤਾ ਗਿਆ। ਜਿਸ ਵਿੱਚ ਜੀਰਾ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਬੋਲਣ ਤੋਂ ਪਹਿਲਾਂ ਹੀ ਕੁਲਬੀਰ ਸਿੰਘ ਜੀਰਾ ਅਜਿਹੇ ਭਾਵੂਕ ਹੋਏ ਕਿ ਉਹ ਸਮਾਗਮ ਛੱਡ ਕੇ ਬਾਹਰ ਚਲੇ ਗਏ। ਉਨ੍ਹਾਂ ਦੇ ਪਿੱਛੇ ਹੀ ਜੀਰਾ ਹਲਕੇ ਦੇ ਉਨ੍ਹਾਂ ਦੇ ਸਮਰਥਕ ਵੀ ਇਸ ਸਮਾਗਮ ਦੀ ਅਣਦੇਖੀ ਕਰਦਿਆਂ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲੇ ਗਏ। ਇਸ ਸਮਾਗਮ ਵਿੱਚ ਜੀਰਾ ਨੇ ਆਪਣੀ ਸਰਕਾਰ ਦੇ ਰਾਜ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਉਤੇ ਅਜਿਹੇ ਕਈ ਦੋਸ਼ ਲਗਾਏ ਕਿ ਪੁਲਿਸ ਨਸ਼ਾ ਸੋਦਾਗਰਾਂ ਨਾਲ ਰੱਲ ਕੇ ਨਸ਼ੇ ਦੀ ਸਪਲਾਈ ਕਰਦੀ ਹੈ ਉਥੇ ਉਨ੍ਹਾਂ ਕਿਹਾ ਕਿ ਇਸ ਨਸ਼ੇ ਨੂੰ ਬੰਦ ਕਰਨ ਲਈ ਕਾਂਗਰਸ ਸਿਰਫ ਝੂਠ ਦਾ ਸਹਾਰਾ ਲੈ ਕੇ ਪ੍ਰਚਾਰ ਕਰਦੀ ਹੈ। ਪਰ ਅਸਲ ਵਿੱਚ ਕਾਂਗਰਸ ਦੇ ਰਾਜ ਵਿੱਚ ਹੀ ਅਜੇ ਵੀ ਨਸ਼ੇ ਦੀ ਸਪਲਾਈ ਹੋ ਰਹੀ ਹੈ। ਕੁਲਬੀਰ ਸਿੰਘ ਜੀਰਾ ਦਾ ਅਜਿਹੇ ਮੌਕੇ ਇਸ ਤਰ੍ਹਾਂ ਦੇ ਬਿਆਨ ਦੇਣਾ ਕੀ ਦਰਸਾਉਦਾ ਹੈ ਜਾਂ ਤਾਂ ਉਹ ਕਾਂਗਰਸ ਪਾਰਟੀ ਤੋਂ ਔਖੇ ਹਨ ਅਤੇ ਜਾਂ ਫਿਰ ਕਾਂਗਰਸ ਦੇ ਹਥਕੰਡਿਆਂ ਤੋਂ ਦੁੱਖੀ ਹੋ ਕੇ ਉਹ ਅਜਿਹੇ ਬਿਆਨ ਦੇ ਰਹੇ ਹਨ। ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਇਹ ਸਮਾਂ ਪਾਰਟੀ ਨੂੰ ਇਕ ਜੁੱਟ ਰੱਖਣ ਵਾਲਾ ਹੈ। ਪਰ ਜੇਕਰ ਕਾਂਗਰਸ ਅਜਿਹੇ ਵਿਧਾਇਕਾਂ ਦੇ ਮੂੰਹ ਉਤੇ ਤਾਲਾ ਨਹੀਂ ਲਗਾਉਦੀ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਬੁਰੇ ਦਿਨ ਦੇਖਣੇ ਪੈ ਸਕਦੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਪ੍ਰੈੱਸ ਕਲੱਬ ਕਚਹਿਰੀਆਂ ਅਤੇ ਹੋਰ ਵੀ ਕਈ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਗੱਫੇ ਵੰਡੇ। ਕਾਂਗਰਸ ਪਾਰਟੀ ਅੰਦਰ ਕੁਲਬੀਰ ਸਿੰਘ ਜੀਰਾ ਵੱਲੋਂ ਦਿੱਤੇ ਗਏ ਇਸ ਬਿਆਨ ਨਾਲ ਕਈ ਚਰਚਾਵਾਂ ਦੇ ਦੌਰ ਚੱਲ ਪਏ ਹਨ।

LEAVE A REPLY