ਲੋਢੂਵਾਲ ਦੇ ਟੋਲ ਪਲਾਜਾ ਉਤੇ ਖੁਸਰਿਆਂ ਦੇ ਮੰਗਣ ਉਤੇ ਪਾਬੰਦੀ ਲਗਾਈ ਜਾਵੇ

0
131

ਜਲੰਧਰ (ਟੀ.ਐਲ.ਟੀ ਨਿਊਜ਼)- ਪਹਿਲਾਂ ਪਹਿਲ ਖੁਸਰਿਆਂ ਦਾ ਕੰਮ ਉਨ੍ਹਾਂ ਲੋਕਾਂ ਦੇ ਘਰਾਂ ਵਿਚੋਂ ਮੰਗਣਾ ਹੁੰਦਾ ਸੀ ਜਿੰਨ੍ਹਾਂ ਘਰਾਂ ਵਿੱਚ ਕਿਸੇ ਜੁਆਕ ਨੇ ਜਨਮ ਲਿਆ ਹੁੰਦਾ ਸੀ। ਆਮ ਘਰਾਂ ਵਿਚੋਂ ਇਨ੍ਹਾਂ ਖੁਸਰਿਆਂ ਨੂੰ ਭਾਵੇਂ ਕੋਈ ਕੁਝ ਦੇਵੇ ਜਾਂ ਨਾ ਦੇਵੇ ਪਰ ਕਈ ਲੋਕ ਇਨ੍ਹਾਂ ਖੁਸਰਿਆਂ ਨੂੰ ਆਪਣੇ ਘਰਾਂ ਵਿਚ ਜਦੋਂ ਕੋਈ ਜੁਆਕ ਹੁੰਦਾ ਸੀ ਤਾਂ ਬੜੇ ਸ਼ੌਕ ਨਾਲ ਬੁਲਾ ਕੇ ਨੱਚਣ ਬੁਲਾ ਲੈਂਦੇ ਸਨ। ਫਿਰ ਇਨ੍ਹਾਂ ਖੁਸਰਿਆਂ ਦੀ ਭੁੱਖ ਇੰਨੀ ਕੁ ਵੱਧ ਗਈ ਕਿ ਆਪਣੀ ਮਰਜੀ ਨਾਲ ਹੋਣ ਵਾਲੇ ਘਰਾਂ ਵਿਚੋਂ ਮਨਚਾਹੀ ਵਧਾਈ ਲੈਣ ਨੂੰ ਤਰਜੀਹ ਦੇ ਕੇ ਲੋਕਾਂ ਦਾ ਗਲਾ ਘੋਟਦੇ ਸਨ। ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਨੇ ਇਨ੍ਹਾਂ ਖੁਸਰਿਆਂ ਦੇ ਨਾਂਅ ਦੇ ਬੋਰਡ ਲਗਾਏ ਤਾਂ ਇਨ੍ਹਾਂ ਦੀ ਵਧਾਈ ਵੀ ਇਕ ਤਰ੍ਹਾਂ ਨਾਲ ਨਿਸ਼ਚਿਤ ਕਰ ਦਿੱਤੀ। ਪਰ ਇਹ ਲੋਕ ਇਨ੍ਹਾਂ ਬੋਰਡਾਂ ਤੋਂ ਖਫਾ ਹੀ ਨਹੀਂ ਹੋਏ ਸਗੋਂ ਕਈ ਵਾਰ ਲੋਕਾਂ ਨੂੰ ਬਦਸਲੂਕੀ ਗੱਲਾਂ ਨਾਲ ਕਈ ਕੁਝ ਆਖ ਜਾਂਦੇ ਸਨ। ਇਸਤੋਂ ਅੱਗੇ ਚੱਲ ਕੇ ਜੀ.ਟੀ. ਰੋਡ ਉਤੇ ਪੈਂਦੇ ਲੋਢੂਵਾਲ ਦੇ ਟੋਲ ਪਲਾਜਾ ’ਤੇ ਦੇਖਣ ਵਿਚ ਇਹ ਆਇਆ ਹੈ ਕਿ ਇਹ ਖੁਸਰੇ ਬੱਸਾਂ ਵਿਚ ਬੈਠੇ ਲੋਕਾਂ ਜਾਂ ਦੂਸਰੇ ਵਾਹਨਾਂ ਵਿਚੋਂ ਪੈਸੇ ਅਗਰਾਉਣ ਲਈ ਨੱਠ ਪੈਂਦੇ ਹਨ। ਤੇਜ ਤਰਾਰ ਪੈਂਦੇ ਇਸ ਜੀ.ਟੀ. ਰੋਡ ’ਤੇ ਖੁੱਦਾ ਨਾ ਖਾਸਤਾ ਜੇਕਰ ਇਨ੍ਹਾਂ ਬੱਸਾਂ ਹੇਠ ਕਿਸੇ ਖੁੱਸਰੇ ਦੀ ਜਾਨ ਦਾ ਨੁਕਸਾਨ ਹੋ ਜਾਵੇ ਤਾਂ ਇਸ ਦਾ ਕਸੂਰਵਾਰ ਕੋਣ ਹੋਵੇਗਾ। ਇਹ ਖੁਸਰੇ ਇਕੱਲੇ ਇਹੀ ਟੋਲ ਪਲਾਜੇ ਉਤੇ ਹੀ ਨਹੀਂ ਸਗੋਂ ਇਹ ਉਨ੍ਹਾਂ ਥਾਵਾਂ ਉਤੇ ਮੰਗਦੇ ਦਿਖਾਈ ਦਿੰਦੇ ਹਨ ਜਿੱਥੇ ਬੱਸਾਂ ਦੇ ਸਟੋਪਜ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਖੁਸਰਿਆਂ ਦੇ ਇਸ ਤਰ੍ਹਾਂ ਮੰਗਣ ਉਤੇ ਪਾਬੰਦੀ ਲਗਾਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬੱਚ-ਬਚਾਅ ਹੋ ਸਕੇ ਇਸਦੇ ਨਾਲ ਹੀ ਹਰ ਚੌਕ ਵਿਚ ਬਾਹਰਲੇ ਸੂਬਿਆਂ ਵਿਚੋਂ ਆਏ ਹੋਏ ਕੁਝ ਔਰਤਾਂ ਅਤੇ ਮਰਦ ਅਤੇ ਇਨ੍ਹਾਂ ਦੇ ਨਾਲ ਛੋਟੇ-ਛੋਟੇ ਬੱਚੇ ਮੰਗਦੇ ਦਿਖਾਈ ਦਿੰਦੇ ਹਨ। ਇਸ ਬੁਰੇ ਪ੍ਰਚੱਲਣ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਹੈ।

LEAVE A REPLY