ਭਗੌੜੇ ਪਤੀ-ਪਤਨੀ ਗ੍ਰਿਫਤਾਰ

0
113

ਸੰਗਰੂਰ (ਟੀ.ਐਲ.ਟੀ ਨਿਊਜ਼)- ਪੁਲਸ ਨੇ ਲੁੱਟਾਂ-ਖੋਹਾਂ ਅਤੇ ਇਰਾਦਾ ਕਤਲ ਦੇ ਮੁਕੱਦਮਿਆਂ ਵਿਚ ਭਗੌੜੇ ਦੋਸ਼ੀ ਪਤੀ-ਪਤਨੀ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਕਾਬੂ ਕੀਤਾ ਹੈ ਜਦਕਿ ਇਕ ਦੇਸੀ ਕੱਟਾ ਤੇ 2 ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਿਤੀ 23.12.2018 ਨੂੰ ਜਗਤਾਰ ਸਿੰਘ ਉਰਫ਼ ਭੋਲਾ ਪੁੱਤਰ ਗੁਰਦੇਵ ਸਿੰਘ ਵਾਸੀ ਭੰਗੂਆਂ ਪੱਤੀ ਮਹਿਲਾਂ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ 23.12.2018 ਨੂੰ ਵਕਤ ਕਰੀਬ ਸ਼ਾਮ 6.50 ਵਜੇ ਕਰਮਜੀਤ ਸਿੰਘ ਉਰਫ਼ ਕਾਲੀ ਪੁੱਤਰ ਬਲਕਰਨ ਸਿੰਘ ਵਾਸੀ ਬੀਹਲਾ ਜੋ ਕਿ ਮੁਦੱਈ ਦੇ ਗੁਆਂਢ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਸ਼ਰਾਬ ਪੀ ਕੇ ਆਪਣੀ ਘਰਵਾਲੀ ਪ੍ਰਭਜੀਤ ਕੌਰ ਸਮੇਤ ਮੁਦੱਈ ਨੂੰ ਗਾਲੀ-ਗਲੋਚ ਕਰਨ ਲੱਗ ਪਏ ਜਦੋਂ ਮੁਦੱਈ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਕਰਮਜੀਤ ਸਿੰਘ ਉਰਫ਼ ਕਾਲੀ ਨੇ ਆਪਣੇ ਡੱਬ ਵਿਚੋਂ ਪਿਸਤੌਲ ਕੱਢ ਕੇ ਮੁਦੱਈ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਦਾਗ ਦਿੱਤੇ ਤੇ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਿਆ। ਇਸ ਸਬੰਧੀ ਅਸਲਾ ਐਕਟ ਤਹਿਤ ਥਾਣਾ ਛਾਂਜਲੀ ‘ਚ ਮੁਕੱਦਮਾ ਦਰਜ ਵੀ ਕਰਵਾਇਆ ਗਿਆ।

LEAVE A REPLY