ਧੀਆਂ ਦੀ ਲੋਹੜੀ ਮੌਕੇ ਬਾਲੜੀ ਨਾਲ ਜਬਰ ਜਨਾਹ

0
75

ਬੁਢਲਾਡਾ, (ਟੀ.ਐਲ.ਟੀ ਨਿਊਜ਼)- ਇਕ ਪਾਸੇ ਜਿੱਥੇ ਸਮੁੱਚਾ ਮੁਲਕ ਧੀਆਂ ਦੀ ਲੋਹੜੀ ਮਨਾ ਰਿਹਾ ਹੈ ਤਾਂ ਦੂਜੇ ਪਾਸੇ ਇਕ ਵਹਿਸ਼ੀ ਦਰਿੰਦੇ ਨੇ ਸਾਢੇ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਕਰ ਕੇ ਮਰਦ ਸਮਾਜ ਨੂੰ ਕਲੰਕਿਤ ਕੀਤਾ ਹੈ। ਥਾਣਾ ਸਦਰ ਬੁਢਲਾਡਾ ਦੀ ਏ.ਐਸ.ਆਈ. ਗੁਰਮੀਤ ਕੌਰ ਨੇ ਦੱਸਿਆ ਕਿ ਇਸ ਥਾਣੇ ਅਧੀਨ ਪੈਂਦੇ ਪਿੰਡ ਹੀਰੋਂ ਖ਼ੁਰਦ ਵਿਖੇ ਕਾਲਾ ਸਿੰਘ (30) ਵੱਲੋਂ ਪਿੰਡ ਦੇ ਇਕ ਗਰੀਬ ਪਰਿਵਾਰ ਦੀ ਬਾਲੜੀ ਨਾਲ ਜਬਰ ਜਨਾਹ ਕੀਤਾ ਗਿਆ। ਇਸ ਘਿਣਾਉਣੀ ਵਾਰਦਾਤ ਤੋਂ ਬਾਅਦ ਦੋਸ਼ੀ ਫ਼ਰਾਰ ਹੈ।, ਜਿਸ ਖ਼ਿਲਾਫ਼ ਪੁਲਿਸ ਨੇ ਧਾਰਾ 376, 356, 511 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਕੇ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY