ਏਐਸਆਈ ਨੇ ਕੀਤੀ ਪੱਤਰਕਾਰ ਨਾਲ ਬਦਸਲੂਕੀ

0
414

111111111111

ਜਲੰਧਰ (ਸੰਜੇ, ਵਰਿੰਦਰ ਸਿੰਘ)- ਅੱਜ ਜਲੰਧਰ ਦੇ ਬੀਐਮਸੀ ਚੌਕ ਵਿੱਚ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਪੰਜਾਬ ਪੁਲਿਸ ਦੇ ਇਕ ਏਐਸਆਈ ਨੇ ਪੱਤਰਕਾਰ ਨੂੰ ਜਾਅਲੀ ਪੱਤਰਕਾਰ ਦੱਸਦੇ ਹੋਏ ਉਸਦੇ ਮੋਟਰਸਾਇਕਲ ਦੀ ਚਾਬੀ ਕੱਢ ਲਈ। ਜਾਣਕਾਰੀ ਦਿੰਦੇ ਹੋਏ ਪੁੱਤਰਕਾਰ ਜਤਿਨ ਨੇ ਦੱਸਿਆ ਕਿ ਉਹ ਕਵਰੇਜ ਲਈ ਬੀਐਮਸੀ ਚੌਕ ਵੱਲ ਜਾ ਰਿਹਾ ਸੀ ਤਾਂ ਉਥੇ ਚੌਕ ਵਿਚ ਖੜੇ ਪੁਲਿਸ ਦੇ ਏਐਸਆਈ ਸੁਰਿੰਦਰ ਕੁਮਾਰ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਦੌਰਾਨ ਪੁੱਤਰਕਾਰ ਤੋਂ ਉਸਦਾ ਆਈ ਕਾਰਡ ਮੰਗਿਆ ਤਾਂ ਜਤਿਨ ਨੇ ਆਪਣੇ ਆਈ ਕਾਰਡ ਦਿਖਾਇਆ। ਆਈਕਾਰਡ ਦੇਖਣ ਤੋਂ ਬਾਅਦ ਉਨ੍ਹਾਂ ਨੇ ਏਐਸਆਈ ਸੁਰਿੰਦਰ ਕੁਮਾਰ ਨੇ ਉਸਨੂੰ ਜਾਅਲੀ ਪੱਤਰਕਾਰ ਦੱਸਦੇ ਹੋਏ ਉਸਦੇ ਮੋਟਰਸਾਇਕਲ ਦੀ ਚਾਬੀ ਕੱਢ ਲਈ ਇਸ ਤੋਂ ਜਦੋਂ ਜਤਿਨ ਨੇ ਇਸ ਬਾਰੇ ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ ਨੂੰ ਬੁਲਾਇਆ । ਕੁੱਝ ਪਲਾਂ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਦੀ ਅਗੁਵਾਈ ਵਿੱਚ ਸ਼ਹਿਰ ਦੇ ਸਾਰੇ ਮੀਡਿਆ ਨਾਲ ਸੰਬੰਧਿਤ ਲੋਕ ਇਕੱਠੇ ਹੋ ਗਏ। ਚੌਕ ਉੱਤੇ ਮੀਡਿਆ ਕਰਮੀਆਂ ਦੁਆਰਾ ਕੀਤੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਰਸਤਾ ਜਾਮ ਕੀਤਾ ਤਾਂ ਉੱਚ ਅਧਿਕਾਰੀ ਜੰਗ ਬਹਾਦੁਰ ਸ਼ਰਮਾ ਨੇ ਮੌਕੇ ਉੱਤੇ ਪਹੁੰਚ ਕੇ ਮੁੱਖ ਅਧਿਕਾਰੀਆਂ ਨਾਲ ਗੱਲਬਾਤ ਕੇ ਸੁਰਿੰਦਰ ਸਿੰਘ ਨੂੰ ਲਾਈਨ ਹਾਜਰ ਕਰਕੇ ਤੁਰੰਤ ਸਸਪੇਂਡ ਕਰ ਦਿੱਤਾ। ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਪਹਿਲਾਂ ਸਾਹਿਬ ਨੇ ਸਸਪੈਂਡ ਕੀਤੇ ਹੋਏ ਦਾ ਗਲਤ ਨਾਮ ਹੀ ਲੈ ਲਿਆ। ਤਾਂ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਭਾਈਚਾਰੇ ਨੂੰ ਸੂਚਿਤ ਕੀਤਾ ਤਾਂ ਇਸ ਤੋਂ ਨਾਰਾਜ ਪੱਤਰਕਾਰਾਂ ਵੱਲੋਂ ਬੀ.ਐਮ.ਸੀ. ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਤੋਂ ਮੌਕੇ ਉਤੇ ਪਹੁੰਚੇ ਏਸੀਪੀ ਜੰਗ ਬਹਾਦਰ ਤੁਰੰਤ ਪੁਲਿਸ ਮੁਲਾਜਮ ਉਤੇ ਕਾਰਵਾਈ ਕਰਨ ਆਦੇਸ਼ ਦਿੱਤੇ ਅਤੇ ਕਿਹਾ ਪੁਲਿਸ ਮੁਲਾਜਮ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY