ਅੱਗਰਵਾਲ ਢਾਬੇ ਪਹੁੰਚੀ ਵਾਟਰ ਸਪਲਾਈ ਵਿਭਾਗ ਅਤੇ ਤਹਬਾਜਾਰੀ ਦੀਆਂ ਟੀਮਾਂ

0
92

ਜਲੰਧਰ (ਰਮੇਸ਼ ਗਾਬਾ)- ਨਿਗਮ ਦੀ ਜਵਾਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਵਾਟਰ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ ਦਾ ਪਤਾ ਲਗਾਉਣ ਲਈ ਜਵਾਇੰਟ ਫੀਲਡ ਸਰਵੇ ਦੀ ਅਗਵਾਈ ਕੀਤੀ। ਇਸ ਦੌਰਾਨ ਵਾਟਰ ਸਪਲਾਈ ਵਿਭਾਗ ਅਤੇ ਤਹਬਾਜਾਰੀ ਦੀਆਂ ਟੀਮਾਂ ਮੌਜੂਦ ਸਨ। ਤਹਬਾਜਾਰੀ ਨੇ ਜਿੱਥੇ ਗ਼ੈਰਕਾਨੂੰਨੀ ਕੱਬਜਿਆਂ ਨੂੰ ਹਟਾਇਆ, ਉਥੇ ਹੀ ਵਾਟਰ ਸਪਲਾਈ ਵਿਭਾਗ ਦੇ ਸੁਪਰਿਡੈਂਟ ਮੁਨੀਸ਼ ਦੁੱਗਲ ਨੇ ਵਾਟਰ ਟੈਕਸ ਨਾ ਦੇਣ ਵਾਲੇ ਡਿਫਾਲਟਰਾਂ ਨੂੰ 2 ਦਿਨ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਬਾਕੀ ਬਕਾਇਆ ਜਮਾਂ ਨਹੀਂ ਕਰਵਾਇਆ ਤਾਂ ਕਨੈਕਸ਼ਨ ਕੱਟ ਦਿੱਤੇ ਜਾਣਗੇ। ਇਹ ਅਭਿਆਨ ਮਾਡਲ ਟਾਊਨ ਅਤੇ ਇੰਕਮ ਟੈਕਸ ਕਲੋਨੀ ਰੋਡ ਉੱਤੇ ਚੱਲਿਆ।

LEAVE A REPLY