ਸੀਆਈਏ ਸਟਾਫ ਜਲੰਧਰ ਵਲੋਂ 250 ਗਰਾਮ ਨਸ਼ੀਲੇ ਪਾਊਡਰ ਸਣੇ ਇੱਕ ਕਾਬੂ

0
142

ਜਲੰਧਰ (ਰਮੇਸ਼ ਗਾਬਾ)- ਸੀਆਈਏ ਸਟਾਫ ਜਲੰਧਰ ਦੀ ਟੀਮ ਨੇ ਪਟੇਲ ਚੌਕ ਜਲੰਧਰ ਕੋਲੋਂ ਕਪੂਰਥਲਾ ਚੌਕ ਵਲ ਜਾ ਰਹੇ ਮੁਹੱਲਾ ਹਰਨਾਮ ਦਾਸ ਪੁਰੇ ਦੇ ਸਰਬਜੀਤ ਉਰਫ ਸਾਬੀ ਪੁੱਤਰ ਮੋਹਨ ਸਿੰਘ ਨਿਵਾਸੀ ਹਰਗੋਬਿੰਦ ਨਗਰ ਜਲੰਧਰ ਨੂੰ ਗਿਰਫਤਾਰ ਕਰਕੇ ਉਸਦੇ ਕੋਲੋਂ 250 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਿਸ ਪੁੱਛਗਿਛ ਵਿੱਚ ਸਰਬਜੀਤ ਨੇ ਦੱਸਿਆ ਕਿ ਉਹ 10ਵੀ ਕਲਾਸ ਵਿਚ ਹੈ ਇਸ ਸਮੇਂ ਉਹ ਇਲੈਕਟਰਿਸ਼ਿਅਨ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਾਫ਼ੀ ਸਮੇ ਤੋਂ ਨਸ਼ੇ ਦਾ ਕੰਮ ਕਰ ਰਿਹਾ ਹੈ। ਉਸਦੇ ਖਿਲਾਫ ਇਸਤੋਂ ਪਹਿਲਾਂ ਵੀ ਕਈ ਥਾਣਿਅਾਂ ਵਿੱਚ ਮੁਕੱਦਮੇ ਦਰਜ ਹੈ। ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY