ਪੰਜ-ਆਬ ਫੋਟੋ ਗ੍ਰਾਫਰ ਕਲੱਬ (ਰਜਿ.) ਇੰਡੀਆ ਵੱਲੋਂ ਫੋਟਗ੍ਰਾਫਰ ਜਸਪਾਲ ਸਿੰਘ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੀ ਨਿੰਦਾ

0
865

ਜਲੰਧਰ (ਰਮੇਸ਼ ਗਾਬਾ)- ਦਸੂਹਾ ਦੇ ਪਿੰਡ ਹਰਦੋਥਲਾ ਵਿਖੇ ਬੀਤੀ 10 ਤਰੀਕ ਨੂੰ ਵਿਆਹ ਸਮਾਗਮ ਦੌਰਾਨ ਕੁਝ ਸ਼ਰਾਬੀ ਰਿਸ਼ਤੇਦਾਰਾਂ ਵੱਲੋਂ ਆਪਣੀ ਫੌਕੀ ੈਂਕੜ ਦਿਖਾਉਦੇ ਹੋਏ ਗੋਲੀ ਚਲਾ ਦਿੱਤੀ ਗਈ। ਇਹ ਗੋਲੀ ਇਕ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਨੂੰ ਲੱਗੀ। ਜਸਪਾਲ ਸਿੰਘ ਪੇਸ਼ੇ ਤੋਂ ਫੋਟੋਗ੍ਰਾਫਰ ਹੈ। ਜਸਪਾਲ ਸਿੰਘ ਫੋਟੋਗ੍ਰਾਫਰ ਦੀ ਮੌਤ ਨਾਲ ਸਾਰਾ ਪਿੰਡ ਅਤੇ ਇਲਾਕੇ ਵਿੱਚ ਸ਼ੋਕ ਦਾ ਮਾਹੌਲ ਛਾ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਹਾਦਸੇ ਵਾਪਰ ਚੁੱਕੇ ਹਨ। ਜਿਨ੍ਹਾਂ ਦੀ ਪੁਲਿਸ ਮਹਿਕਮੇ ਵੱਲੋਂ ਕੋਈ ਜਾਂਚ ਨਹੀਂ ਹੋ ਸਕੀ। ਅਸੀਂ ਜਲੰਧਰ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਜਲੰਧਰ ਤੋਂ ਮੰਗ ਕਰਦੇ ਹਾਂ ਕਿ ਇਸ ਹਾਦਸੇ ਦੀ ਕਰੜੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਅਸੀਂ ਪੰਜ-ਆਬ ਫੋਟੋਗ੍ਰਾਫਰ ਕਲੱਬ (ਰਜਿ) ਇੰਡੀਆ ਵੱਲੋਂ ਸਰਕਾਰ ਅਤੇ ਪੁਲਿਸ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਵਿਆਹ ਸਮਾਗਮਾਂ ਦੌਰਾਨ ਅਸਲੇ ’ਤੇ ਸਖਤ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਵੀ ਬੇਵਕਤੀ ਮੌਤ ’ਤੇ ਉਸ ਦਾ ਪਰਿਵਾਰ ਖਿੰਡਰ ਨਾ ਜਾਵੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਫੋਟੋਗ੍ਰਾਪਰ ਜਸਪਾਲ ਸਿੰਘ ਦੇ ਕਾਤਲਾਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਅਤੇ ਉਸਦੇ ਪਰਿਵਾਰ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ। ਸ. ਜਸਪਾਲ ਸਿੰਘ ਫੋਟੋਗ੍ਰਾਫਰ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਪੰਜਾਬ ਫੋਟੋਗ੍ਰਾਫਰ ਕਲੱਬ ਦੇ ਦਫ਼ਤਰ ਤੋਂ ਸਟੂਡਿਓ-11, ਅੱਡਾ ਹੁਸ਼ਿਆਰਪੁਰ ਚੌਕ ਤੋਂ 14-1-2019 ਨੂੰ ਕੱਢੀ ਜਾਵੇਗੀ। ਇਸ ਮੌਕੇ ਪ੍ਰਧਾਨ ਵਿਮਲ ਰਾਏ, ਵਾਇਸ ਪ੍ਰਧਾਨ ਮਨੋਜ ਕੁਮਾਰ, ਜਨਰਲ ਸੈਕਟਰੀ ਹਰੀਸ਼ ਸ਼ਰਮਾ, ਲੀਗਲ ਐਡਵਾਈਜ਼ਰ ਨੀਰਜ ਠਾਕੁਰ, ਮੀਡੀਆ ਸਲਾਹਕਾਰ ਮਨੀਸ਼ ਕੁਮਾਰ, ਸੈਕਟਰੀ ਸੁਰਿੰਦਰ ਸਿੰਘ, ਪ੍ਰਭਜੋਤ ਸਿੰਘ, ਪਵਨ ਕੁਮਾਰ ਆਦਿ ਹਾਜਰ ਸਨ।

LEAVE A REPLY