ਪੁਲਿਸ ਦੀ ਵੱਡੀ ਕਾਰਵਾਈ ਬਸ ਸਟੈਂਡ ਦੇ ਆਲੇ-ਦੁਆਲੇ ਗੇਸਟ ਹਾਉਸ, ਰੇਸਟਾਰੇਂਟ, ਢਾਬਿਅਾਂ ਉੱਤੇ ਕੀਤੀ ਚੈਕਿੰਗ

0
140

8 7 9

ਜਲੰਧਰ (ਰਮੇਸ਼ ਗਾਬਾ)- ਅੱਜ ਸਵੇਰੇ ਨਿਗਮ ਦੇ ਇਲਾਵਾ ਪੁਲਿਸ ਨੇ ਵੀ ਵੱਡੀ ਕਾਰਵਾਈ ਕੀਤੀ। ਜਿਸਦੇ ਅਧੀਨ SHO ਥਾਨਾ-6 ਓਂਕਾਰ ਸਿੰਘ ਬਰਾੜ ਨੇ ਬਸ ਸਟੈਂਡ ਚੌਕੀ ਇੰਚਾਰਜ ਸੇਵਾ ਸਿੰਘ, SOG ਟੀਮ,ਡਾਗ ਸਕਵਾਡ ਅਤੇ ਮਹਿਲਾ ਪੁਲਿਸ ਦੇ ਨਾਲ ਬਸ ਸਟੈਂਡ ਦੇ ਅੰਦਰ ਅਤੇ ਬਸ ਸਟੈਂਡ ਦੇ ਬਾਹਰ ਪਾਰਕਿੰਗ,ਬਸ ਸਟੈਂਡ ਦੇ ਢਾਬੇ ਅਤੇ ਸ਼ੱਕੀ ਲੋਕਾਂ ਕੋਲੋਂ ਚੈਕਿੰਗ ਕੀਤੀ ਗਈ। ਲੋਕਾਂ ਕੋਲੋਂ ਪੁੱਛਗਿਛ ਕੀਤੀ ਗਈ। ਬਸ ਸਟੈਂਡ ਦੇ ਬਾਹਰ ਹੋਟਲ, ਗੈਸਟ ਹਾਉਸ ਵਿੱਚ ਚੈਕਿੰਗ ਕੀਤੀ ਗਈ ਅਤੇ ਸਾਰੇ ਹੋਟਲ ਵਾਲਿਆਂ ਨੂੰ ਹਦਾਇਤਾਂ ਦਿੱਤੀਅਾਂ ਗਈਅਾਂ ਕਿ ਬਿਨਾਂ ਆਈਡੀ ਪਰੂਫ਼ ਦੇ ਕਿਸੇ ਨੂੰ ਵੀ ਠਹਿਰਣ ਦੀ ਇਜਾਜਤ ਨਹੀਂ ਹੈ। ਬਸ ਸਟੈਂਡ ਦੀਆਂ ਦੀਵਾਰਾਂ ਦੇ ਨਾਲ ਲੱਗਦੇ ਖੋਖੇ ਅਤੇ ਥਰੀ ਵਹੀਲਰ ਵਾਲਿਆਂ ਨੂੰ ਦੀ ਵੀ ਚੈਕਿੰਗ ਕੀਤੀ ਗਈ।

LEAVE A REPLY