ਤਿੰਨ ਤਲਾਕ ਮੁੱਦੇ ਉਤੇ ਭਾਜਪਾ ਨੂੰ ਕਰਾਰਾ ਝੱਟਕਾ

0
192

ਜਲੰਧਰ (ਮਲਿਕ)- ਮੋਦੀ ਸਰਕਾਰ ਨੂੰ ਤਿੰਨ ਤਲਾਕ ਦੇ ਮੁੱਦੇ ਉਤੇ ਇਕ ਵਾਰ ਫਿਰ ਝੱਟਕਾ ਲੱਗਾ ਹੈ ਜਿਸ ਦੌਰਾਨ ਪਿੱਛਲੇ ਦਿਨੀਂ ਭਾਜਪਾ ਨੇ ਲੋਕਸਭਾ ਦੇ ਸੈਸ਼ਨ ਦੌਰਾਨ ਮੁਸਲਿਮ ਔਰਤਾਂ ਦੇ ਤਿੰਨ ਤਲਾਕ ਵਾਲੇ ਬਿੱਲ ਨੂੰ ਲੋਕਸਭਾ ਵਿੱਚ ਪਾਸ ਕਰਵਾ ਲਿਆ ਸੀ ਇਸ ਸੈਸ਼ਨ ਦੌਰਾਨ ਭਾਜਪਾ ਦੀਆਂ ਹਮਖਿਆਲ ਪਾਰਟੀਆਂ ਨੂੰ ਇਸ ਬਿੱਲ ਉਤੇ ਮੋਹਰ ਲਗਾਕੇ ਜਿਵੇਂ ਮੋਦੀ ਸਰਕਾਰ ਦਾ ਸਾਥ ਦਿੱਤਾ ਉਸਨੂੰ ਰਾਜਸਭਾ ਵਿੱਚ ਇਸ ਬਿੱਲ ਉਤੇ ਕਰਾਰਾ ਝੱਟਕਾ ਲੱਗਾ ਹੈ। ਲੋਕ ਸਭਾ ਵਿੱਚ ਕਾਂਗਰਸ ਪਾਰਟੀ ਇਸ ਬਿੱਲ ਉਤੇ ਵਾਕ-ਆਉਟ ਕਰ ਗਈ ਸੀ ਅਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਬਿੱਲ ਮੁਸਲਿਮ ਔਰਤਾਂ ਦੇ ਹੱਕ ਵਿੱਚ ਨਹੀਂ ਹੈ ਕਿਉਕਿ ਇਸ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੱਧਣਗੀਆਂ। ਇਸ ਬਿੱਲ ਨੂੰ ਰਾਜਸਭਾ ਵਿੱਚ ਇਸ ਕਰਕੇ ਕਰਾਰਾ ਝੱਟਕਾ ਲੱਗਾ ਹੈ ਕਿਉਕਿ ਇਥੇ ਭਾਜਪਾ ਦੀਆਂ ਵੋਟਾਂ ਘੱਟ ਹੋਣ ਕਰਕੇ ਬਹੁਤੀ ਕਾਮਯਾਬੀ ਨਹੀਂ ਮਿੱਲੀ। ਮੁਸਲਿਮ ਮਹਿਲਾ ਬਿੱਲ 2018 ਜਿਹੜਾ ਪਿੱਛਲੇ ਸਾਲ 27 ਦਸੰਬਰ ਨੂੰ ਲੋਕਸਭਾ ਦੁਆਰਾ ਪਾਸ ਕੀਤਾ ਗਿਆ ਸੀ ਸਦਨ ਦੀਆਂ ਅਗਲੀਆਂ 7 ਮੀਟਿੰਗਾਂ ਵਿੱਚ ਕੇਵਲ ਇਕ ਵਾਰ ਹੀ ਚਰਚਾ ਵਿੱਚ ਆਇਆ ਸੀ ਪਰ ਇਹ ਬਿੱਲ ਰਾਜਸਭਾ ਵਿੱਚ ਆਪੋਜੀਸ਼ਨ ਦਾ ਵਧੇਰੇ ਪ੍ਰਭਾਵ ਹੋਣ ਕਰਕੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

LEAVE A REPLY