ਆਸਟ੍ਰੇਲੀਆ ‘ਚ ਪੰਜਾਬੀ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

0
167

ਫ਼ਰੀਦਕੋਟ (ਟੀ.ਐਲ.ਟੀ. ਨਿਊਜ)- ਜ਼ਿਲ੍ਹੇ ਦੇ ਪਿੰਡ ਸੂਰਘੁਰੀ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਜਤਿੰਦਰ ਸਿੰਘ ਬਰਾੜ ਆਪਣੀ ਮਾਤਾ ਤੇ ਇਕਲੌਤੀ ਭੈਣ ਨੂੰ ਛੱਡ ਕੇ ਆਸਟ੍ਰੇਲੀਆ ਗਿਆ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕੈਂਟਰ ਚਲਾਉਣ ਲੱਗ ਪਿਆ। ਪਰਿਵਾਰ ਮੁਤਾਬਕ ਇੱਕ ਅੰਗਰੇਜ਼ ਮਹਿਲਾ ਦੀ ਲਾਪ੍ਰਵਾਹੀ ਕਾਰਨ ਵਾਪਰੇ ਸੜਕ ਹਾਦਸੇ ਵਿੱਚ 24 ਸਾਲਾ ਜਤਿੰਦਰ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਮਹੀਨੇ 28 ਜਨਵਰੀ ਨੂੰ ਉਸ ਦਾ ਵਿਆਹ ਸੀ। ਤਕਰੀਬਨ ਛੇ ਸਾਲ ਪਹਿਲਾਂ ਜਦੋਂ ਜਤਿੰਦਰ ਨੇ ਵਿਦੇਸ਼ ਜਾਣ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਆਸਟ੍ਰੇਲੀਆ ’ਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ਰਾਹੀਂ ਕੰਮਕਾਰ ਕਰਦਿਆਂ ਉਸ ਨੇ ਪੰਜਾਬ ਆ ਕੇ ਆਪਣੀ ਭੈਣ ਦਾ ਵਿਆਹ ਕੀਤਾ। ਹੁਣ ਜਦੋਂ ਉਸ ਦੇ ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਹਾਦਸਾ ਵਾਪਰ ਗਿਆ। ਉਸ ਦੀ ਮਾਤਾ ਵੀ ਬਿਮਾਰੀ ਕਰਨ ਆਪਣੀ ਲੜਕੀ ਕੋਲ ਰਹਿ ਰਹੀ ਹੈ। ਘਰ ਵਿੱਚ ਜਿੰਦਾ ਲੱਗਾ ਹੈ।

LEAVE A REPLY