ਘਨੌਰ ਬਲਾਕ ਦੇ ਦੋ ਪਿੰਡਾਂ ‘ਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ

0
56

ਘਨੌਰ, (ਟੀ.ਐਲ.ਟੀ. ਨਿਊਜ)- ਪਟਿਆਲਾ ਦੇ ਘਨੌਰ ਬਲਾਕ ‘ਚ ਪੈਂਦੇ ਦੋ ਪਿੰਡਾਂ, ਹਰਿਮਾਜਰਾ ਅਤੇ ਲਾਛੜੂ ਕਲਾਂ ‘ਚ ਅੱਜ ਪੰਚਾਇਤੀ ਚੋਣਾਂ ਲਈ ਮੁੜ ਵੋਟਿੰਗ ਹੋ ਰਹੀ ਹੈ। ਹਰਿਮਾਜਰਾ ਨੂੰ ਅਤਿ ਸੰਵੇਦਨਸ਼ੀਲ ਅਤੇ ਲਾਛੜੂ ਕਲਾਂ ਨੂੰ ਸੰਵੇਦਨਸ਼ੀਲ ਬੂਥ ਐਲਾਨਿਆ ਗਿਆ ਹੈ। ਪਿੰਡ ਹਰਿਮਾਜਰਾ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕੀਤਾ ਗਿਆ ਹੈ ਅਤੇ ਇੱਥੇ ਡੀ. ਐੱਸ. ਪੀ. ਘਨੌਰ ਤੇ ਤਿੰਨ ਐੱਸ. ਐੱਚ. ਓ. ਸਮੇਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਮੌਜੂਦ ਹਨ। ਪਿੰਡ ਹਰਿਮਾਜਰਾ ‘ਚ ਹੁਣ ਤੱਕ 75 ਫੀਸਦੀ ਅਤੇ ਲਾਛੜੂ ‘ਚ 50 ਫੀਸਦੀ ਵੋਟਿੰਗ ਹੋਈ ਹੈ।

LEAVE A REPLY