ਕੱਲ੍ਹ ਨੂੰ ਇਨ੍ਹਾਂ ਥਾਵਾਂ ‘ਤੇ ਮੁੜ ਪੈਣਗੀਆਂ ਵੋਟਾਂ

0
142

ਚੰਡੀਗਡ਼ (ਟੀ.ਐਲ.ਟੀ. ਨਿਊਜ)- ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ 14 ਬੂਥਾਂ ਤੇ ਵਾਰਡਾਂ ਵਿੱਚ ਦੋ ਜਨਵਰੀ ਨੂੰ ਮੁੜ ਵੋਟਿੰਗ ਹੋਵੇਗੀ। ਪੰਚਾਇਤ ਚੋਣਾਂ ਵਿੱਚ ਬੇਨਿਯਮੀਆਂ ਦੇ ਮੱਦੇਨਜ਼ਰ ਸੂਬਾਈ ਚੋਣ ਕਮਿਸ਼ਨਰ (ਐਸਈਸੀ) ਨੇ ਇਹ ਹੁਕਮ ਦਿੱਤੇ ਹਨ। ਇਹ ਮੁੜ ਚੋਣਾਂ ਦਾ ਫੈਸਲਾ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਕੀਤਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ ਦਾਲੇਹ ਪੰਚਾਇਤ, ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੇ ਬਜੁਰਗਵਾਲਾ ਪਿੰਡ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾਂ ਪੈਣਗੀਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਗ੍ਰਾਮ ਪੰਚਾਇਤ ਅਤੇ ਇਸੇ ਬਲਾਕ ਦੇ ਨਾਨਕਪੁਰਾ ਪਿੰਡ ਦੇ ਮੁਹੱਲਾ ਨਾਨਕਪੁਰਾ ਵਿੱਚ ਵੀ ਵੋਟਿੰਗ ਦਾ ਅਮਲ ਮੁੜ ਸਿਰੇ ਚੜ੍ਹੇਗਾ। ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਦੇ ਪਿੰਡ ਦੇਵਤਵਾਲ, ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਪੰਚਾਇਤ ਲਈ ਮੁੜ ਵੋਟਾਂ ਪੈਣਗੀਆਂ। ਜਲੰਧਰ ਦੇ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ਵਿੱਚ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਟਰੜਕ ਅਤੇ ਘਟੋਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚੀ ਲਈ ਮੁੜ ਵੋਟਾਂ ਪੈਣਗੀਆਂ। ਸੂਬੇ ਭਰ ਵਿੱਚ ਇਕ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ 80.38 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ। ਮਾਨਸਾ ਵਿੱਚ ਸਭ ਤੋਂ ਵੱਧ 88.21 ਫੀਸਦ ਅਤੇ ਤਰਨ ਤਾਰਨ ਵਿੱਚ ਸਭ ਤੋਂ ਘੱਟ 66.14 ਫੀਸਦ ਵੋਟਾਂ ਪਈਆਂ।

LEAVE A REPLY