CPEC ਪ੍ਰਾਜੈਕਟ ਲਈ ਪਾਕਿ ਕਰੇਗਾ 40 ਬਿਲੀਅਨ ਡਾਲਰ ਦਾ ਭੁਗਤਾਨ

0
96

ਲਾਹੌਰ (ਟੀ.ਐਲ.ਟੀ. ਨਿਊਜ)- ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ (CPEC) ਉਸਾਰੀ ਅਧੀਨ ਹੈ। ਬੁੱਧਵਾਰ ਦੀਆਂ ਮੀਡੀਆ ਖਬਰਾਂ ਮੁਤਾਬਕ ਸੀ.ਪੀ.ਈ.ਸੀ. ਪ੍ਰਾਜਕੈਟ ਵਿਚ 26.5 ਬਿਲੀਅਨ ਡਾਲਰ ਨਿਵੇਸ਼ ਨੂੰ ਲੈ ਕੇ ਪਾਕਿਸਤਾਨ ਅਗਲੇ 20 ਸਾਲਾਂ ਤੱਕ ਚੀਨ ਨੂੰ ਕਰਜ਼ੇ ਅਤੇ ਬਿਆਜ਼ ਸਮੇਤ 40 ਬਿਲੀਅਨ ਡਾਲਰ ਦਾ ਭੁਗਤਾਨ ਕਰੇਗਾ। ਇਸ ਤੋਂ ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਸੀ.ਪੀ.ਈ.ਸੀ. ਵਿਚ ਚੀਨ ਵੱਲੋਂ 50 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਪਰ ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਆਪਣੀ ਖਬਰ ਵਿਚ ਦੱਸਿਆ ਸੀ ਕਿ ਨਿਵੇਸ਼ ਦਾ ਅੰਕੜਾ ਅੱਧਾ ਹੋ ਸਕਦਾ ਹੈ। ਅਖਬਾਰ ਨੇ ਯੋਜਨਾ ਅਤੇ ਵਿਕਾਸ ਮੰਤਰਾਲੇ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਇਹ ਖਬਰ ਦਿੱਤੀ ਕਿ 39.83 ਬਿਲੀਅਨ ਡਾਲਰ ਵਿਚੋਂ ਊਰਜਾ ਅਤੇ ਨਿਰਮਾਣ ਪ੍ਰਾਜੈਕਟਾਂ ਦਾ ਕੁੱਲ ਕਰਜ਼ 28.43 ਬਿਲੀਅਨ ਹੈ। ਇਸ ਦੇ ਇਲਾਵਾ ਬਾਕੀ 11.41 ਬਿਲੀਅਨ ਨਿਵੇਸ਼ਕਾਂ ਦੇ ਲਾਭ ਅੰਸ਼ ਦੇ ਤੌਰ ‘ਤੇ ਭੁਗਤਾਨ ਜਾਵੇਗਾ। ਅਖਬਾਰ ਦੀ ਖਬਰ ਮੁਤਾਬਕ ਇਹ ਅਨੁਮਾਨਿਤ ਅੰਕੜਾ ਕੁਝ ਨਿੱਜੀ ਸੰਸਥਾਵਾਂ ਵੱਲੋਂ ਲਗਾਇਆ ਗਿਆ ਸੀ। ਇਹ ਅੰਕੜੇ ਉਸ ਨਾਲੋਂ ਕਾਫੀ ਘੱਟ ਹੋ ਸਕਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿਰਫ 26.5 ਬਿਲੀਅਨ ਡਾਲਰ ਦੇ ਨਿਵੇਸ਼ ‘ਤੇ ਹੀ ਕੰਮ ਕੀਤਾ ਜਾ ਰਿਹਾ ਹੈ।

LEAVE A REPLY