ਕੈਨੇਡਾ ਤੋਂ ਬਾਅਦ ਹੁਣ ਥਾਈਲੈਂਡ ‘ਚ ਵੀ ਵਿਕੇਗੀ ਭੰਗ

0
200

ਬੈਂਕਾਕ (ਟੀ.ਐਲ.ਟੀ. ਨਿਊਜ)- ਕੈਨੇਡਾ ‘ਚ ਬੀਤੀ 17 ਅਕਤੂਬਰ ਨੂੰ ਭੰਗ ਦੇ ਕਾਨੂੰਨੀਕਰਨ ਤੋਂ ਬਾਅਦ ਥਾਈਲੈਂਡ ‘ਚ ਵੀ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਲਈ ਕਾਨੂੰਨ ਪਾਸ ਕੀਤਾ ਗਿਆ ਹੈ। ਥਾਈਲੈਂਡ ਦੇ ਕਿਸਾਨਾਂ ਨੇ ਮੈਡੀਕਲ ਟੀਚਿਆਂ ਲਈ ਭੰਗ ਦੇ ਉਤਪਾਦਨ ਤੇ ਵਰਤੋਂ ਨੂੰ ਆਗਿਆ ਦੇਣ ਵਾਲੇ ਨਵੇਂ ਕਾਨੂੰਨ ਦਾ ਬੁੱਧਵਾਰ ਨੂੰ ਸਵਾਗਤ ਕੀਤਾ ਹੈ। ਕਿਸੇ ਏਸ਼ੀਆਈ ਦੇਸ਼ ‘ਚ ਕਿਸਾਨਾਂ ਨੂੰ ਇਸ ਦਾ ਆਰਥਿਕ ਲਾਭ ਦਿਵਾਉਣ ਵਾਲੀ ਇਸ ਤਰ੍ਹਾਂ ਦੀ ਇਹ ਪਹਿਲੀ ਕੋਸ਼ਿਸ਼ ਹੈ।
ਥਾਈਲੈਂਡ ਦੀ ਨੈਸ਼ਨਲ ਅਸੈਂਬਲੀ ਨੇ ਮੰਗਲਵਾਰ ਨੂੰ ਇਕ ਕਾਨੂੰਨ ਪਾਸ ਕੀਤਾ, ਜਿਸ ‘ਚ ਭੰਗ ਤੇ ਰਸਮੀ ਚਿਕਿਤਸਿਕ ਪੌਦੇ ਕ੍ਰੇਟਮ ‘ਤੇ ਖੋਜ ਤੇ ਮੈਡੀਕਲ ਵਰਤੋਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਹ ਕਦਮ ਇਸ ਇਲਾਕੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿਥੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਨਿਯਮਾਂ ਦੇ ਉਲੰਘਣ ‘ਤੇ ਸਖਤ ਸਜ਼ਾ ਦਾ ਕਾਨੂੰਨ ਹੈ। ਨਵੇਂ ਕਾਨੂੰਨ ਨਾਲ ਭੰਗ ਦੇ ਉਤਪਾਦਨ, ਦਰਾਮਦ ਤੇ ਬਰਾਮਦ ‘ਚ ਮਦਦ ਮਿਲੇਗੀ। ਥਾਈਲੈਂਡ ਦੇ ਰਾਸ਼ਟਰੀ ਕਿਸਾਨ ਪ੍ਰੀਸ਼ਦ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਕਿਸਾਨਾਂ ਦੀ ਉਪਜ ਦੀ ਡਾਇਵਰਸਿਟੀ ਲਈ ਇਕ ਨਵੀਂ ਫਸਲ ਮੁਹੱਈਆ ਕਰਦਾ ਹੈ।

LEAVE A REPLY