ਹਿਮਾਚਲ ਦੇ ਸੋਲਨ ‘ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, 35 ਜ਼ਖਮੀ, 6 ਗੰਭੀਰ

0
246

(ਟੀ.ਐਲ.ਟੀ.ਨਿਊਜ਼)ਸੋਲਨ: ਦੇਸ਼ ਭਰ ‘ਚ ਸੜਕੀ ਹਾਦਸਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਇਹਨਾਂ ਹਾਦਸਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹਿਮਾਚਲ ‘ਚ ਦੇਖਣ ਨੂੰ ਮਿਲਦੀ ਹੈ। ਅੱਜ ਇੱਕ ਹੋਰ ਸੜਕ ਹਾਦਸਾ ਹਿਮਾਚਲ ਦੇ ਸੋਲਨ ‘ਚ ਵਾਪਰਿਆ ਹੈ।ਇਹ ਹਾਦਸਾ ਸੋਲਨ ਦੇ ਅਰਕੀ ਦੇ ਮਾਂਜੂ ਨੇੜੇ ਵਾਪਰਿਆ ਹੈ, ਜਿਥੇ ਐੱਚ.ਆਰ.ਟੀ. ਸੀ. ਦੀ ਬੱਸ ਦੇ ਖੱਡ ‘ਚ ਡਿੱਗਣ ਕਾਰਨ ਕਰੀਬ 35 ਲੋਕ ਜ਼ਖਮੀ ਹੋ ਗਏ। ਇਹਨਾਂ 35 ਵਿੱਚੋਂ 6 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਅਤੇ ਲੋਕਾਂ ਨੇ ਇਹਨਾਂ ਜ਼ਖਮੀਆਂ ਨੂੰ ਅਰਕੀ ਹਸਪਤਾਲ ‘ਚ ਪਹੁੰਚਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ 6 ਲੋਕਾਂ ਨੂੰ ਆਈ.ਜੀ.ਐੱਮ.ਸੀ ਰੈਫਰ ਕੀਤਾ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ‘ਚ ਡਰਾਈਵਰ ਬੱਸ ਤੋਂ ਕਾਬੂ ਗੁਆ ਬੈਠਾ ਅਤੇ ਉਹ ਖੱਡ ‘ਚ ਜਾ ਡਿੱਗੀ। ਘਟਨਾ ਤੋਂ ਬਾਦ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY