ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੀ ਜ਼ਿੱਦ ਨੂੰ ਲੈ ਕੇ ਟਾੱਵਰ ‘ਤੇ ਚਡ਼ਿਆ ਨੌਜਵਾਨ

0
108

ਪਾਕਿਸਤਾਨ (ਟੀ.ਐਲ.ਟੀ. ਨਿਊਜ)- ਪਾਕਿਸਤਾਨ ਵਿੱਚ ਇੱਕ ਸ਼ਖ਼ਸ ਅਜੀਬ ਜ਼ਿੱਦ ਕਰਕੇ ਟਾੱਵਰ ਉੱਤੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਇਸਲਾਮਾਬਾਦ ਵਿੱਚ ਇੱਕ ਵਿਅਕਤੀ ਬੀਤੇ ਦਿਨੀਂ ਮੋਬਾਇਲ ਟਾੱਵਰ ਉੱਤੇ ਚੜ੍ਹ ਗਿਆ ਤੇ ਖੁਦ ਪ੍ਰਧਾਨ ਮੰਤਰੀ ਬਣਾਉਣ ਦੀ ਜ਼ਿੱਦ ਕਰਨ ਲੱਗਿਆ। ਜੀਓ ਨੀਊਜ਼ ਦੀ ਰਿਪੋਰਟ ਅਨੁਸਾਰ, “ਸਰਗੋਧਾ ਸ਼ਹਿਰ ਦੇ ਰਹਿਣ ਵਾਲੇ ਇਸ ਵਿਅਕਤੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਆਰਥਿਕ ਹਾਲਤ ਬਿਹਤਰ ਕਰ ਸਕਦਾ ਹੈ ਤੇ 6 ਮਹੀਨੇ ਅੰਦਰ ਦੇਸ਼ ਦਾ ਕਰਜ਼ ਚੁਕਾ ਦੇਵੇਗਾ। ਇਸ ਲਈ ਉਸਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।” ਉਹ ਇਸਲਾਮਾਬਾਦ ਦੇ ਬਲੂ ਖੇਤਰ ਵਿੱਚ ਦੇਸ਼ ਦਾ ਝੰਡਾ ਆਪਣੇ ਹੱਥਾਂ ਵਿੱਚ ਲੈ ਕੇ ਮੋਬਾਇਲ ਟਾੱਵਰ ਉੱਤੇ ਚੜ੍ਹ ਗਿਆ।
ਜਦੋਂ ਉੱਥੇ ਮੌਜੂਦ ਲੋਕਾਂ ਨੇ ਉਸਨੂੰ ਟਾੱਵਰ ਤੋਂ ਥੱਲੇ ਉਤਰਨ ਲਈ ਕਿਹਾ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਕੇਵਲ ਪ੍ਰਧਾਨ ਮੰਤਰੀ ਇਮਰਾਨ ਖਾਨ ਜਾਂ ਸਰਗੋਧਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨਾਲ ਹੀ ਗੱਲ ਕਰੇਗਾ। ਐਮਰਜੈਂਸੀ ਅਧਿਕਾਰੀਆਂ ਨੇ ਹਾਲਾਂਕਿ ਲਿਫਟਰ ਦਾ ਇਸਤੇਮਾਲ ਕੀਤਾ ਤੇ ਪੁਲਿਸ ਦੀ ਮਦਦ ਨਾਲ ਉਸਨੂੰ ਥੱਲੇ ਲੈ ਆਏ। ਵਿਅਕਤੀ ਨੂੰ ਬਾਅਦ ਵਿੱਚ ਪੁਲਿਸ ਸਟੇਸ਼ਨ ਲਿਜਾਇਆ ਗਿਆ।

LEAVE A REPLY