ਦੇਸ਼ ‘ਚ 29 ਦਸੰਬਰ ਤੋਂ ਦੌੜੇਗੀ ਪਹਿਲੀ ਬਿਨਾ ਇੰਜਨ ਵਾਲੀ ਰੇਲ

0
251

ਨਵੀਂ ਦਿੱਲੀ: ਭਾਰਤੀ ਰੇਲਵੇ ਦੀ ਪਹਿਲੀ ਬਿਨਾ ਇੰਜਨ ਵਾਲੀ ਟ੍ਰੇਨ 18 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਹਰੀ ਝੰਡੀ ਦੇਣ ਵਾਲੇ ਹਨ। ਖ਼ਬਰਾਂ ਮੁਤਾਬਕ ਮੋਦੀ ਟ੍ਰੇਨ ਨੂੰ 29 ਦਸੰਬਰ ਨੂੰ ਗ੍ਰੀਨ ਸਿਗਨਲ ਦੇ ਰਹੇ ਹਨ। ਟ੍ਰੇਨ 18 ਨੂੰ ਆਈਸੀਐਫ ਚੇਨਈ ਵਿੱਚ ਬਣਾਇਆ ਹੈ।

ਇਹ ਟ੍ਰੇਨ ਭਾਰਤ ਦੀ ਸਭ ਤੋਂ ਤੇਜ ਦੌੜਨ ਵਾਲੀ ਰੇਲ ਹੈ ਜਿਸ ਦੀ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਟ੍ਰੇਨ ਦੀ ਟੈਸਟਿੰਗ ਦਿੱਲੀ ਤੋਂ ਵਾਰਾਣਸੀ ਰੂਟ ‘ਤੇ ਹੋਈ ਸੀ ਪਰ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਟ੍ਰੇਨ ਦਾ ਅਸਲ ਰੂਟ ਕਿਹੜਾ ਰਹੇਗਾ ਤੇ ਨਾ ਹੀ ਇਹ ਤੈਅ ਹੋਇਆ ਹੈ ਕਿ ਮੋਦੀ ਇਸ ਨੂੰ ਦਿੱਲੀ ਤੋਂ ਹਰੀ ਝੰਡੀ ਦੇਣਗੇ ਜਾਂ ਵਾਰਾਣਸੀ ਤੋਂ।‘ਟ੍ਰੇਨ 18’ ‘ਚ ਕਈ ਨਵੇਂ ਫੀਚਰ ਹਨ। ਇਸ ਦੇ ਦਰਵਾਜ਼ੇ ਆਪਣੇ ਆਪ ਹੀ ਖੁੱਲ੍ਹਦੇ ਤੇ ਬੰਦ ਹੁੰਦੇ ਹਨ। ਟ੍ਰੇਨ 18 ਦੀ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਜਾਵੇਗੀ ਤੇ ਇਸੇ ਸਪੀਡ ਨਾਲ ਹੀ ਆਮ ਐਕਸਪ੍ਰੈਸ ਟ੍ਰੇਨਾਂ ਵੀ ਚੱਲਦੀਆਂ ਹਨ।

ਟ੍ਰੇਨ 18 ਇਸ ਦਾ ਕੋਡ ਨਾਂ ਹੈ। 2018 ‘ਚ ਬਣਨ ਕਾਰਨ ਇਸ ਨੂੰ ਇਹ ਨਾਂ ਮਿਲਿਆ ਹੈ। ਰੇਲਵੇ ਇਸ ਦਾ ਨਾਂ ਬਦਲਣ ਦਾ ਵਿਚਾਰ ਕਰ ਰਹੀ ਹੈ। ਟ੍ਰੇਨ ਪੂਰੀ ਚੇਅਰ ਕਾਰ ਨਾਲ ਲੈਸ ਹੈ। ਟ੍ਰੇਨ ‘ਚ ਵਹੀਲਚੇਅਰ ਪਾਰਕ ਕਰਨ ਦੀ ਵੀ ਥਾਂ ਰੱਖੀ ਹੋਈ ਹੈ। ਇਸ ਟ੍ਰੇਨ ਦੀ ਲਾਗਤ 100 ਕਰੋੜ ਰੁਪਏ ਹੈ।

LEAVE A REPLY