ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ

PF ਨੂੰ ਲੈ ਕੇ ਲਾਗੂ ਹੋਏ ਇਹ ਨਿਯਮ

0
233

ਨਵੀਂ ਦਿੱਲੀ (ਟੀ.ਐਲ.ਟੀ. ਨਿਊਜ)- ਸਰਕਾਰ ਨੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਉਨ੍ਹਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਨ੍ਹਾਂ ਦੀ ਤਨਖਾਹ ‘ਚੋਂ ਹਰ ਮਹੀਨੇ ਪੀ. ਐੱਫ. ਕੱਟ ਹੁੰਦਾ ਹੈ। ਕਿਰਤ ਤੇ ਰੋਜ਼ਗਾਰ ਮੰਤਰਾਲਾ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਪੀ. ਐੱਫ. ਮੈਂਬਰ ਹੁਣ ਨੌਕਰੀ ਛੱਡਣ ਦੇ ਇਕ ਮਹੀਨੇ ਬਾਅਦ ਆਪਣੇ ਖਾਤੇ ‘ਚੋਂ ਕੁੱਲ ਜਮ੍ਹਾ ਰਾਸ਼ੀ ਦਾ 75 ਫੀਸਦੀ ਹਿੱਸਾ ਕਢਵਾ ਸਕਦੇ ਹਨ ਅਤੇ ਉਨ੍ਹਾਂ ਦਾ ਖਾਤਾ ਵੀ ਚੱਲਦਾ ਰਹੇਗਾ।
ਹੁਣ ਤਕ ਇਹ ਵਿਵਸਥਾ ਸੀ ਕਿ ਬੇਰੋਜ਼ਗਾਰ ਹੋਣ ਦੇ ਦੋ ਮਹੀਨਿਆਂ ਬਾਅਦ ਹੀ ਪੀ. ਐੱਫ. ਦਾ ਪੈਸਾ ਕਢਾਇਆ ਜਾ ਸਕਦਾ ਸੀ ਅਤੇ ਪੂਰਾ ਪੈਸਾ ਕਢਾਉਣ ਕਾਰਨ ਇਹ ਖਾਤਾ ਬੰਦ ਹੋ ਜਾਂਦਾ ਸੀ। ਇਸ ਨਾਲ ਨੁਕਸਾਨ ਇਹ ਹੁੰਦਾ ਸੀ ਕਿ ਜਦੋਂ ਕੋਈ ਦੂਜੀ ਨੌਕਰੀ ਮਿਲ ਜਾਂਦੀ ਸੀ ਤਾਂ ਇਹ ਖਾਤਾ ਲਿੰਕ ਨਹੀਂ ਹੁੰਦਾ ਸੀ ਪਰ ਹੁਣ ਹੋਰ ਨੌਕਰੀ ਮਿਲਣ ‘ਤੇ ਪਹਿਲਾ ਵਾਲੇ ਖਾਤੇ ਨੂੰ ਚਾਲੂ ਰੱਖਿਆ ਜਾ ਸਕਦਾ ਹੈ।
ਨੋਟੀਫਿਕੇਸ਼ਨ ਮੁਤਾਬਕ ਨੌਕਰੀ ਛੱਡਣ ਦੇ ਹੁਣ ਇਕ ਮਹੀਨੇ ਅੰਦਰ ਕੁੱਲ ਰਾਸ਼ੀ ਦਾ 75 ਫੀਸਦੀ ਹਿੱਸਾ ਕਢਵਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜੇਕਰ ਅਗਲੇ ਦੋ ਮਹੀਨਿਆਂ ਤਕ ਕੋਈ ਹੋਰ ਨੌਕਰੀ ਨਹੀਂ ਮਿਲਦੀ ਅਤੇ ਪੈਸਿਆਂ ਦੀ ਜ਼ਰੂਰਤ ਹੈ ਤਾਂ ਬਾਕੀ ਬਚੀ 25 ਫੀਸਦੀ ਰਕਮ ਵੀ ਕਢਵਾਈ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜੂਨ ‘ਚ ਹੋਈ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਸੈਂਟਰਲ ਟਰੱਸਟੀ ਬੋਰਡ ਦੀ ਬੈਠਕ ‘ਚ ਇਸ ਫੈਸਲੇ ‘ਤੇ ਮੋਹਰ ਲਾਈ ਗਈ ਸੀ। 6 ਦਸੰਬਰ ਨੂੰ ਕਿਰਤ ਮੰਤਰਾਲਾ ਨੇ ਇਸ ਸੰਬੰਧ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੰਤਰਾਲਾ ਨੇ ਕਿਹਾ ਹੈ ਕਿ 75 ਫੀਸਦੀ ਰਕਮ ਕਢਾਉਣ ਦੇ ਬਾਅਦ ਈ. ਪੀ. ਐੱਫ. ਓ. ‘ਚ ਖਾਤਾ ਰਹਿਣਾ ਇਕ ਵੱਡੀ ਸੁਵਿਧਾ ਹੈ, ਜਿਸ ਨੂੰ ਰੋਜ਼ਗਾਰ ਮਿਲਣ ਦੇ ਬਾਅਦ ਫਿਰ ਚਾਲੂ ਕੀਤਾ ਜਾ ਸਕਦਾ ਹੈ।

LEAVE A REPLY