ਇੰਡੋਕਨੇਡੀਅਨ ਦੀਆਂ ਬੱਸਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਫਾਇਦਾ

ਪੰਜਾਬ ਸਰਕਾਰ ਦਾ ਵਤੀਰਾ ਰੁਖਾ

0
162

ਜਲੰਧਰ (ਮਲਿਕ)- ਨਵੀਂ ਦਿੱਲੀ ਦਾ ਟ੍ਰਾਂਸਪੋਰਟ ਵਿਭਾਗ ਕੇਂਦਰ ਸਰਕਾਰ ਦੇ ਦਬਾਅ ਵਿੱਚ ਪੰਜਾਬ ਤੋਂ ਚਲਣ ਵਾਲੀਆਂ ਪੰਜਾਬ ਰੋਡਵੇਜ ਦੀਆਂ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਆਉਣ ਜਾਣ ਦੀ ਇਜਾਜਤ ਦੇਣ ਵਿੱਚ ਆਨਾ-ਕਾਨੀ ਕਰ ਰਿਹਾ ਹੈ। ਪੰਜਾਬ ਵਿੱਚ ਇੰਡੋਕਨੇਡੀਅਨ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਰੋਡਵੇਜ ਦੀਆਂ ਵੋਲਵੋ ਬੱਸਾਂ ਨੂੰ ਇਜਾਜਤ ਨਹੀਂ ਦਿੱਤੀ ਜਾ ਰਹੀ। ਰੋਡਵੇਜ ਪ੍ਰਤੀ ਮੁਸਾਫਰ 1050 ਰੁਪਏ ਅਤੇ ਇੰਡੋਕਨੇਡੀਅਨ 2 ਤੋਂ 3 ਹਜਾਰ ਰੁਪਏ ਪ੍ਰਤੀ ਯਾਤਰੀ ਵਸੂਲ ਕਰ ਰਿਹਾ ਹੈ। ਬੀਤੇ ਕੱਲ੍ਹ ਪੰਜਾਬ ਰੋਡਵੇਜ ਦੀ ਪਨਬਸ ਨੂੰ ਦਿੱਲੀ ਏਅਰਪੋਰਟ ਦੇ ਲਈ ਇਜਾਜਤ ਨਹੀਂ ਦਿੱਤੀ। ਇਸ ਨਾਲ ਦਿੱਲੀ ਏਅਰਪੋਰਟ ਉਤੇ ਜਾਣ ਵਾਲੇ ਮੁਸਾਫਿਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਦਖਲ ਅੰਦਾਜੀ ਨਹੀਂ ਕਰ ਰਹੀ ਜਦੋਂਕਿ ਸਰਕਾਰ ਹਰਿਆਣਾ ਅਤੇ ਰਾਜਸਥਾਨ ਟ੍ਰਾਂਸਪੋਰਟ ਵਿਭਾਗ ਦੀਆਂ ਦਰਜਨਾਂ ਬਸਾਂ ਸਟੇਟ ਕੈਰਿਜ ਪ੍ਰਮਿਟ ਉਤੇ ਮੁਸਾਫਿਰਾਂ ਨੂੰ ਸਹੂਲਤਾਂ ਦੇ ਰਹੀ ਹੈ ਲੇੇਕਿਨ ਪੰਜਾਬ ਰੋਡਵੇਜ ਦੀਆਂ ਬੱਸਾਂ ਲਈ ਨਵੀਂ ਦਿੱਲੀ ਦੇ ਟ੍ਰਾਂਸਪੋਰਟ ਵਿਭਾਗ ਦਾ ਰੁਖਾ ਵਤੀਰਾ ਸਾਹਮਣੇ ਆਇਆ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਕੋਲ ਪਬਲਿਕ ਟ੍ਰਾਂਸਪੋਰਟ ਸੈਂਟਰ ਤੋਂ ਰੋਜ਼ਾਨਾ ਹਰਿਆਣਾ ਰੋਡਵੇਜ ਦੀਆਂ 22 ਬੱਸਾਂ ਚਲਦੀਆਂ ਹਨ ਪਰ ਕਿਸੇ ਨੂੰ ਵੀ ਆਪਤੀ ਨਹੀਂ ਲੇਕਿਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

LEAVE A REPLY