ਹਥਿਆਰਾਂ ਦੀ ਨੌਕ ਉਤੇ ਲੱਖਾਂ ਦੀ ਲੁੱਟ

0
185

ਗਿੱਦੜਬਾਹਾ (ਟੀ.ਐਲ.ਟੀ. ਨਿਊਜ)- ਦੁਪਹਿਰ ਦੇ ਸਮੇਂ ਮਲੋਟ ਰੋਡ ‘ਤੇ ਸਥਿਤ ਕਾਂਨਟੀਨੈਟਲ ਢਾਬੇ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵਲੋਂ ਪਿਸਤੌਲ ਅਤੇ ਚਾਕੂ ਦੀ ਨੋਕ ‘ਤੇ ਰਿਲਾਇੰਸ ਪੰਪ ਦੇ ਪੈਸੇ ਇਕੱਠੇ ਕਰਨ ਵਾਲੀ ਕੰਪਨੀ ਦੇ ਕਰਿੰਦੇ ਪਾਸੋਂ 3 ਲੱਖ 76 ਹਜ਼ਾਰ 300 ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਮਲੋਟ ਰੋਡ ‘ਤੇ ਸਥਿਤ ਰਿਲਾਇੰਸ ਪੰਪ ਤੋਂ ਪੇਮੈਂਟ ਲੈ ਕੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬੈਂਕ ‘ਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਰਾਸਤੇ ‘ਚ ਪੰਪ ਤੋਂ ਕੁਝ ਦੂਰੀ ‘ਤੇ ਸਥਿਤ ਕਾਂਨਟੀਨੈਟਲ ਢਾਬੇ ਨੇੜੇ ਬਿਨਾਂ ਨੰਬਰ ਵਾਲੇ ਪਲਸਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀ, ਜਿੰਨਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਨੇ ਮੈਨੂੰ ਘੇਰ ਲਿਆ। ਉਨ੍ਹਾਂ ਨੇ ਹਥਿਆਰਾਂ ਦੇ ਜ਼ੋਰ ‘ਤੇ ਮੇਰੇ ਕੋਲੋ ਪੈਸਿਆਂ ਵਾਲੇ ਬੈਗ ਦੀ ਮੰਗ ਕੀਤੀ ਅਤੇ ਮੇਰੇ ਵਲੋਂ ਇਨਕਾਰ ਕਰਨ ‘ਤੇ ਉਹ ਬੈਗ ਖੋਹ ਕੇ ਪਿੰਡ ਹੁਸਨਰ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਗਿੱਦੜਬਾਹਾ ਦੇ ਐੱਸ.ਪੀ. (ਡੀ) ਰਣਵੀਰ ਸਿੰਘ, ਡੀ.ਐੱਸ.ਪੀ. (ਡੀ.) ਸ੍ਰੀ ਮੁਕਤਸਰ ਸਾਹਿਬ ਜਸਮੀਤ ਸਿੰਘ, ਡੀ.ਐੱਸ.ਪੀ. ਗੁਰਤੇਜ਼ ਸਿੰਘ ਅਤੇ ਐੱਸ.ਐੱਚ.ਓ. ਜਸਵੀਰ ਸਿੰਘ ਮੌਕੇ ‘ਤੇ ਪਹੁੰਚ ਗਏ, ਜਿੰਨਾ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐੱਸ.ਪੀ.ਗੁਰਤੇਜ਼ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਜਗ੍ਹਾ ‘ਤੇ ਲਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY