ਹਥਿਆਰਬੰਦ ਸੈਨਾ ਝੰਡਾ ਦਿਵਸ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ

0
148

WhatsApp Image 2018-12-07 at 12.39.31 PM]Image 2018-12-07 at 12.39.31 PM

ਜਲੰਧਰ (ਰਮੇਸ਼ ਗਾਬਾ, ਕਰਨ)-  ਹਥਿਆਰਬੰਦ ਸੈਨਾ ਝੰਡਾ ਦਿਵਸ ਪੰਜਾਬ ਸਟੇੇਟ ਵਾਰ ਮੈਮੋਰੀਅਲ ਜਲੰਧਰ ਨੇੜੇ ਬੱਸ ਸਟੈਂਡ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ ਦੀ ਖਾਤਰ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਕੀਤੀ। ਇਸ ਮੌਕੇ ਤੇ ਬਿ੍ਰਗੇਡੀਅਰ ਐਸ.ਐਸ. ਬਾਲਾਜੀ ਸਟੇਸ਼ਨ ਕਮਾਂਡਰ ਮਿਲਟਰੀ ਸਟੇਸ਼ਨ ਜਲੰਧਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਮੇਜ਼ਰ ਯਸ਼ਪਾਲ ਸਿੰਘ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਜਲੰਧਰ ਨੇ ਸਮਾਰੋਹ ਵਿੱਚ ਹਾਜਰ ਸੈਨਿਕ ਵਰਗ ਨੂੰ ਜੀ ਆਇਆਂ ਆਖਦੇ ਹੋਏ ਸ਼ਰਧਾ ਦੇ ਪੁੱਲ ਭੇਂਟ ਕਰਦੇ ਹੋਏ ਇਸ ਦਿਵਸ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਅਜ਼ਾਦੀ ਤੋਂ ਪਹਿਲਾਂ ਇਸਨੂੰ ਯਾਦਗਾਰ ਦਿਵਸ ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਸੀ। ਇਸ ਨੂੰ ਪੋਪੀ ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦਿਨ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਛੋਟੇ-ਛੋਟੇ ਪੇਪਰਾਂ ਦੀ ਸਲਿਪਾਂ ਕੱਟ ਕੇ ਆਮ ਪਬਲਿਕ ਵਿੱਚ ਵਡੰੀਆਂ ਜਾਂਦੀਆਂ ਸਨ, ਜਿਸ ਦੇ ਬਦਲੇ ਆਮ ਪਬਲਿਕ ਦਾਨ ਦਿੰਦੀ ਸੀ ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਨਕਾਰਾ, ਨਕਾਰਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਅਗੇ ਦੱਸਿਆ ਕਿ ਅਜ਼ਾਦੀ ਤੋਂ ਬਾਅਦ ਮਿਤੀ 28 ਅਗਸਤ 1949 ਨੂੰ ਇਸ ਦਿਨ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਵਜੋਂ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ।

LEAVE A REPLY