ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਬੱਸ ਸਟੈਂਡ ਵਿੱਚ ਪੁਲਿਸ ਨੇ ਚਲਾਇਆ ਸਰਚ ਅਭਿਆਨ

0
216

Image 2018-12-07 at 11.33.00 AMWhatsApp Image 2018-12-07 at 11.33.01 AM

ਜਲੰਧਰ (ਵਿਰਦੀ)-  ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਨੇ ਇਕ ਵਾਰ ਫਿਰ ਜਲੰਧਰ ਬੱਸ ਸਟੈਂਡ ਵਿੱਚ ਸਰਚ ਅਭਿਆਨ ਚਲਾਇਆ। ਪੰਜਾਬ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਆਲਾ ਅਧਿਕਾਰੀਆਂ ਨੇ ਥਾਣਾ ਮੁੱਖੀਆਂ ਨੂੰ ਸਖਤ ਨਿਰਦੇਸ ਦਿੱਤੇ ਹਨ ਕਿ ਪਬਲਿਕ ਪਲੇਸ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਕੁੱਝ ਦਿਨ ਪਹਿਲਾਂ ਵੀ ਥਾਣਾ ਨੰਬਰ 6 ਦੇ ਐਸਐਚਓ ਬਰਾੜ ਨੇ ਬੱਸ ਸਟੈਂਡ ਜਲੰਧਰ ਵਿੱਚ ਸਰਚ ਅਭਿਆਨ ਚਲਾਇਆ ਸੀ। ਅੱਜ ਫਿਰ ਥਾਣਾ ਨੰਬਰ 6 ਦੀ ਪੁਲਿਸ ਬੱਸ ਸਟੈਂਡ ਚੌਕੀ ਦੀ ਪੁਲਿਸ ਨੂੰ ਨਾਲ ਲੈ ਕੇ ਸੁਰੱਖਿਆ ਅਭਿਆਨ ਚਲਾਇਆ। ਇਸਦੇ ਨਾਲ ਹੀ ਪੁਲਿਸ ਨੇ ਡਾਗਸੁਕਐਡ ਤਾਇਨਾਤ ਕੀਤਾ ਸੀ। ਯਾਦ ਰਹੇ ਕਿ ਬੱਸ ਅੱਡਾ ਜਲੰਧਰ ਦੀ ਸੁਰੱਖਿਆ ਨੂੰ ਲੈਕੇ ਪੁਲਿਸ ਆਏ ਦਿਨ ਸਰਚ ਅਭਿਆਨ ਕਰਦੀ ਰਹਿੰਦੀ ਹੈ ਤਾਂ ਕਿ ਸਮਾਜ ਵਿਰੋਧੀ ਅਨਸਰ ਕਿਤੇ ਅਣ-ਸੁਖਾਨੀ ਘਟਨਾ ਨੂੰ ਅੰਜਾਮ ਨਾ ਦੇ ਜਾਣ।

LEAVE A REPLY